ਪੰਜਾਬ ਜਨਰਲ ਨਾਲੱਜ (GK) – 300+ ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ Prepared From SADA PUNJAB Book
ਪੰਜਾਬ ਜਨਰਲ ਨਾਲੱਜ (GK) – 300+ ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ Prepared From SADA PUNJAB Book
ਪੰਜਾਬ ਜਨਰਲ ਨਾਲੱਜ (GK) – ਮੁੱਢਲੀ ਜਾਣਕਾਰੀ
ਪੰਜਾਬ ਦੇ ਮੁੱਢਲੇ ਤੱਥ
- ਆਧੁਨਿਕ ਪੰਜਾਬ ਹਿੰਦ ਵਿੱਚ ਆਇਆ: 1 ਨਵੰਬਰ, 1966
- ਰਾਜਧਾਨੀ: ਚੰਡੀਗੜ੍ਹ
- ਰਾਜ ਭਾਸ਼ਾ: ਪੰਜਾਬੀ
ਪੰਜਾਬ ਦੀਆਂ ਸੀਮਾਵਾਂ
- ਅੰਤਰਰਾਸ਼ਟਰੀ ਸੀਮਾ: ਪਾਕਿਸਤਾਨ
- ਰਾਸ਼ਟਰੀ ਸੀਮਾਵਾਂ:
- ਜੰਮੂ ਅਤੇ ਕਸ਼ਮੀਰ
- ਹਿਮਾਚਲ ਪ੍ਰਦੇਸ਼
- ਹਰਿਆਣਾ
- ਰਾਜਸਥਾਨ
ਪੰਜਾਬ ਦੇ ਰਾਜ ਪ੍ਰਤੀਕ
- ਰਾਜ ਪੰਛੀ: ਬਾਜ਼
- ਰਾਜ ਪਸ਼ੂ: ਕਾਲਾ ਹਿਰਨ
- ਰਾਜ ਵ੍ਰਕਸ਼ (ਦਰੱਖਤ): ਬੋਹੜ (ਸ਼ੀਸ਼ਮ)
- ਰਾਜ ਜਲ ਜੀਵ: ਇੰਡਸ ਰਿਵਰ ਡੋਲਫਿਨ
ਪੰਜਾਬ ਦੇ ਪ੍ਰਸ਼ਾਸਨਿਕ ਤੱਥ
- ਸੈਕਟਰੀਏਟ: ਚੰਡੀਗੜ੍ਹ
- ਹਾਈ ਕੋਰਟ: ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ
- ਜੰਗਲੀ ਖੇਤਰ: 2442 ਵਰਗ ਕਿ.ਮੀ. (4.84%)
ਪੰਜਾਬ ਦੇ ਪਹਿਲੇ ਅਹੁਦੇਦਾਰ
- ਪਹਿਲਾ ਰਾਜਪਾਲ: ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ
- ਪਹਿਲਾ ਮੁੱਖ ਮੰਤਰੀ: ਡਾ. ਗੋਪੀ ਚੰਦ ਭਾਰਗਵ
- ਪਹਿਲਾ ਮੁੱਖ ਜੱਜ: ਜਸਟਿਸ ਰਾਮ ਲਾਲ
- ਪਹਿਲਾ ਵਿਧਾਨ ਸਭਾ ਸਪੀਕਰ: ਕਪੂਰ ਸਿੰਘ
- ਪਹਿਲਾ ਲੋਕਪਾਲ: ਜਸਟਿਸ (ਰਿਟਾਇਰਡ) ਐਸ.ਐਸ. ਸੋਢੀ
ਪੈਪਸੂ ਬਾਰੇ
- ਪਹਿਲਾ ਰਾਜਪ੍ਰਮੁੱਖ: ਪਟਿਆਲਾ ਦਾ ਮਹਾਰਾਜਾ ਯਾਦਵਿੰਦਰ ਸਿੰਘ
- ਪਹਿਲਾ ਮੁੱਖ ਮੰਤਰੀ: ਗਿਆਨ ਸਿੰਘ ਰਾੜੇਵਾਲਾ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
- ਪਹਿਲਾ ਪ੍ਰਧਾਨ: ਸੁੰਦਰ ਸਿੰਘ ਮਜੀਠੀਆ (ਦਸੰਬਰ 1920)
- ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ: ਬਾਬਾ ਖੜਕ ਸਿੰਘ
ਪੰਜਾਬ ਦੇ ਜ਼ਿਲ੍ਹੇ
- ਕੁੱਲ ਜ਼ਿਲ੍ਹੇ: 22
- ਨਵੇਂ ਬਣੇ ਜ਼ਿਲ੍ਹੇ:
- ਪਠਾਨਕੋਟ (ਗੁਰਦਾਸਪੁਰ ਵਿੱਚੋਂ)
- ਫਾਜ਼ਿਲਕਾ (ਫਿਰੋਜ਼ਪੁਰ ਵਿੱਚੋਂ)
ਪੰਜਾਬ ਦੀਆਂ ਨਵੀਆਂ ਤਹਿਸੀਲਾਂ ਅਤੇ ਪ੍ਰਸ਼ਾਸਨਿਕ ਜਾਣਕਾਰੀ
ਨਵੀਆਂ ਬਣੀਆਂ ਤਹਿਸੀਲਾਂ (2023)
- ਦਿੜਬਾ – ਜ਼ਿਲ੍ਹਾ ਸੰਗਰੂਰ
- ਮਜੀਠਾ – ਜ਼ਿਲ੍ਹਾ ਅੰਮ੍ਰਿਤਸਰ
- ਭਿਖੀਵਿੰਡ – ਜ਼ਿਲ੍ਹਾ ਤਰਨਤਾਰਨ
- ਮੋਰਿੰਡਾ – ਜ਼ਿਲ੍ਹਾ ਰੂਪਨਗਰ
- ਦੁਧਾ ਸਾਧੂ – ਜ਼ਿਲ੍ਹਾ ਪਟਿਆਲਾ
- ਕਲਾਨੌਰ – ਜ਼ਿਲ੍ਹਾ ਗੁਰਦਾਸਪੁਰ
- ਅਹਿਮਦਗੜ੍ਹ – ਜ਼ਿਲ੍ਹਾ ਸੰਗਰੂਰ
- ਭਵਾਨੀਗੜ੍ਹ – ਜ਼ਿਲ੍ਹਾ ਸੰਗਰੂਰ
- ਦੀਨਾਨਗਰ – ਜ਼ਿਲ੍ਹਾ ਸੰਗਰੂਰ
ਪੰਜਾਬ ਦੀ ਪ੍ਰਸ਼ਾਸਨਿਕ ਬਣਤਰ
- ਵਿਧਾਨ ਸਭਾ: ਇੱਕ ਸਦਨੀ
- ਬਲਾਕਾਂ ਦੀ ਗਿਣਤੀ: 150
- ਕਸਬੇ (1 ਲੱਖ ਤੋਂ ਵੱਧ ਅਬਾਦੀ ਵਾਲੇ): 143
- ਸ਼ਹਿਰ: 74
- ਆਬਾਦ ਪਿੰਡ: 12,581
- ਜ਼ਿਲ੍ਹਾ ਪ੍ਰੀਸ਼ਦਾਂ: 22
ਨਗਰ ਪਾਲਿਕਾ ਸੰਸਥਾਵਾਂ
- ਮਿਊਨਿਸਪਲ ਕਮੇਟੀਆਂ: 166
- ਨਗਰ ਨਿਗਮ: 13
- ਅੰਮ੍ਰਿਤਸਰ
- ਜਲੰਧਰ
- ਲੁਧਿਆਣਾ
- ਪਟਿਆਲਾ
- ਬਠਿੰਡਾ
- ਮੋਹਾਲੀ
- ਫਗਵਾੜਾ
- ਪਠਾਨਕੋਟ
- ਮੋਗਾ
- ਹੁਸ਼ਿਆਰਪੁਰ
- ਬਟਾਲਾ
- ਕਪੂਰਥਲਾ
- ਅਬੋਹਰ
ਚੋਣ ਖੇਤਰ
- ਲੋਕ ਸਭਾ ਹਲਕੇ: 13
- ਰਾਜ ਸਭਾ ਹਲਕੇ: 7
- ਵਿਧਾਨ ਸਭਾ ਹਲਕੇ: 117
ਜਨਸੰਖਿਆ ਅੰਕੜੇ
- ਵਸੋਂ ਘਣਤਾ: 551 ਪ੍ਰਤੀ ਵਰਗ ਕਿਲੋਮੀਟਰ
- ਲਿੰਗ ਅਨੁਪਾਤ: 895 (ਮਹਿਲਾ ਪ੍ਰਤੀ 1000 ਪੁਰਸ਼)
- ਬਾਲ ਲਿੰਗ ਅਨੁਪਾਤ: 846
ਸਾਖਰਤਾ ਦਰ
- ਕੁੱਲ ਸਾਖਰਤਾ ਦਰ: 75.8%
- ਪੁਰਸ਼ ਸਾਖਰਤਾ: 80.4%
- ਮਹਿਲਾ ਸਾਖਰਤਾ: 70.7%
- ਸਭ ਤੋਂ ਵੱਧ ਸਾਖਰ ਜ਼ਿਲ੍ਹਾ: ਹੁਸ਼ਿਆਰਪੁਰ (84.6%)
- ਸਭ ਤੋਂ ਘੱਟ ਸਾਖਰ ਜ਼ਿਲ੍ਹਾ: ਮਾਨਸਾ (61.8%)
ਜਨਸੰਖਿਆ ਵਿਸ਼ੇਸ਼ਤਾਵਾਂ
- ਸਭ ਤੋਂ ਵੱਧ ਅਬਾਦੀ ਵਾਲਾ ਜ਼ਿਲ੍ਹਾ: ਲੁਧਿਆਣਾ
- ਸਭ ਤੋਂ ਘੱਟ ਅਬਾਦੀ ਵਾਲਾ ਜ਼ਿਲ੍ਹਾ: ਬਰਨਾਲਾ
- ਸਭ ਤੋਂ ਵੱਡਾ ਜ਼ਿਲ੍ਹਾ (ਖੇਤਰਫਲ): ਲੁਧਿਆਣਾ
ਪੰਜਾਬ ਦੇ ਰਿਕਾਰਡ ਧਾਰਕ ਜ਼ਿਲ੍ਹੇ
ਭੂਗੋਲਿਕ ਰਿਕਾਰਡ
- ਸਭ ਤੋਂ ਛੋਟਾ ਜ਼ਿਲ੍ਹਾ (ਖੇਤਰਫਲ): ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)
- ਸਭ ਤੋਂ ਵੱਧ ਵਸੋਂ ਘਣਤਾ: ਲੁਧਿਆਣਾ (978 ਵਿਅਕਤੀ/ਵਰਗ ਕਿ.ਮੀ.)
- ਸਭ ਤੋਂ ਘੱਟ ਵਸੋਂ ਘਣਤਾ: ਮੁਕਤਸਰ ਸਾਹਿਬ (348 ਵਿਅਕਤੀ/ਵਰਗ ਕਿ.ਮੀ.)
ਲਿੰਗ ਅਨੁਪਾਤ
- ਸਭ ਤੋਂ ਵੱਧ ਲਿੰਗ ਅਨੁਪਾਤ: ਹੁਸ਼ਿਆਰਪੁਰ (961 ਮਹਿਲਾ ਪ੍ਰਤੀ 1000 ਪੁਰਸ਼)
- ਸਭ ਤੋਂ ਘੱਟ ਲਿੰਗ ਅਨੁਪਾਤ: ਬਠਿੰਡਾ (868)
- ਸਭ ਤੋਂ ਵੱਧ ਬਾਲ ਲਿੰਗ ਅਨੁਪਾਤ: ਨਵਾਂ ਸ਼ਹਿਰ (885)
- ਸਭ ਤੋਂ ਘੱਟ ਬਾਲ ਲਿੰਗ ਅਨੁਪਾਤ: ਤਰਨਤਾਰਨ (820)
ਜਨਸੰਖਿਆ ਵਾਧਾ
- ਸਭ ਤੋਂ ਵੱਧ ਵਾਧਾ: ਐਸ.ਏ.ਐਸ. ਨਗਰ (ਮੋਹਾਲੀ)
- ਸਭ ਤੋਂ ਘੱਟ ਵਾਧਾ: ਐਸ.ਬੀ.ਐਸ. ਨਗਰ (ਨਵਾਂ ਸ਼ਹਿਰ)
ਸਾਖਰਤਾ
- ਸਭ ਤੋਂ ਵੱਧ ਪੁਰਸ਼ ਸਾਖਰਤਾ: ਮਾਨਸਾ
- ਸਭ ਤੋਂ ਵੱਧ ਮਹਿਲਾ ਸਾਖਰਤਾ ਵਾਧਾ: ਹੁਸ਼ਿਆਰਪੁਰ
- ਸਭ ਤੋਂ ਘੱਟ ਮਹਿਲਾ ਸਾਖਰਤਾ: ਮਾਨਸਾ
ਵਿਲੱਖਣ ਤਹਿਸੀਲ
- ਇੱਕੋ ਇੱਕ ਤਹਿਸੀਲ ਜਿੱਥੇ ਸ਼ਹਿਰੀ ਆਬਾਦੀ ਨਹੀਂ: ਖਡੂਰ ਸਾਹਿਬ
ਪੰਜਾਬ ਦੀਆਂ ਯੂਨੀਵਰਸਿਟੀਆਂ
ਰਾਜ ਯੂਨੀਵਰਸਿਟੀਆਂ
- ਪੰਜਾਬ ਯੂਨੀਵਰਸਿਟੀ – ਚੰਡੀਗੜ੍ਹ
- ਪੰਜਾਬੀ ਯੂਨੀਵਰਸਿਟੀ – ਪਟਿਆਲਾ
- ਗੁਰੂ ਨਾਨਕ ਦੇਵ ਯੂਨੀਵਰਸਿਟੀ – ਅੰਮ੍ਰਿਤਸਰ
- ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ – ਲੁਧਿਆਣਾ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ – ਲੁਧਿਆਣਾ
- ਪੰਜਾਬ ਟੈਕਨੀਕਲ ਯੂਨੀਵਰਸਿਟੀ – ਜਲੰਧਰ
- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ – ਫਰੀਦਕੋਟ
- ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ – ਹੁਸ਼ਿਆਰਪੁਰ
- ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ – ਪਟਿਆਲਾ
- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ – ਬਠਿੰਡਾ
ਕੇਂਦਰੀ ਯੂਨੀਵਰਸਿਟੀ
- ਕੇਂਦਰੀ ਯੂਨੀਵਰਸਿਟੀ ਆਫ ਪੰਜਾਬ – ਬਠਿੰਡਾ
ਪੰਜਾਬ ਦਾ ਭੂਗੋਲ
ਧਰਾਤਲ ਦੀਆਂ ਕਿਸਮਾਂ
- ਸ਼ਿਵਾਲਿਕ ਪਹਾੜੀਆਂ
- ਕੰਢੀ ਖੇਤਰ
- ਦਰਿਆਵਾਂ ਦੀ ਮਿੱਟੀ ਦੇ ਮੈਦਾਨ
- ਰੇਤਲੇ ਖੇਤਰ
ਖੇਤਰੀ ਵੰਡ
- ਮਾਝਾ ਖੇਤਰ
- ਦੁਆਬਾ ਖੇਤਰ
- ਮਾਲਵਾ ਖੇਤਰ
ਪੰਜਾਬ ਦੇ ਭੂਗੋਲਿਕ ਖੇਤਰ ਅਤੇ ਦਰਿਆਵਾਂ ਬਾਰੇ ਮਹੱਤਵਪੂਰਨ ਪ੍ਰਸ਼ਨ-ਉੱਤਰ
ਪੰਜਾਬ ਦੇ ਖੇਤਰੀ ਵਿਭਾਜਨ
3. ਮਾਝਾ ਖੇਤਰ ਦੇ ਜ਼ਿਲ੍ਹੇ ਕਿਹੜੇ ਹਨ?
ਉੱਤਰ:
- ਗੁਰਦਾਸਪੁਰ
- ਪਠਾਨਕੋਟ
- ਅੰਮ੍ਰਿਤਸਰ
- ਤਰਨਤਾਰਨ
4. ਦੁਆਬਾ ਖੇਤਰ ਦੇ ਜ਼ਿਲ੍ਹੇ ਕਿਹੜੇ ਹਨ?
ਉੱਤਰ:
- ਕਪੂਰਥਲਾ
- ਜਲੰਧਰ
- ਹੁਸ਼ਿਆਰਪੁਰ
- ਨਵਾਂ ਸ਼ਹਿਰ
5. ਮਾਲਵਾ ਖੇਤਰ ਦੇ ਜ਼ਿਲ੍ਹੇ ਕਿਹੜੇ-ਕਿਹੜੇ ਹਨ?
ਉੱਤਰ:
- ਫਿਰੋਜ਼ਪੁਰ
- ਫਰੀਦਕੋਟ
- ਫਾਜ਼ਿਲਕਾ
- ਬਠਿੰਡਾ
- ਬਰਨਾਲਾ
- ਸੰਗਰੂਰ
- ਮਾਨਸਾ
- ਪਟਿਆਲਾ
- ਮੋਹਾਲੀ
- ਮੋਗਾ
- ਮੁਕਤਸਰ
- ਲੁਧਿਆਣਾ
- ਰੂਪਨਗਰ
- ਫਤਹਿਗੜ੍ਹ ਸਾਹਿਬ
ਪੰਜਾਬ ਦੇ ਇਤਿਹਾਸਿਕ ਨਾਮ
6. ਵੈਦਿਕ ਕਾਲ ਵਿੱਚ ਪੰਜਾਬ ਦਾ ਕੀ ਨਾਮ ਸੀ?
ਉੱਤਰ: ਸਪਤ ਸਿੰਧੂ
7. ਯੂਨਾਨੀ ਲੋਕਾਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ?
ਉੱਤਰ: ਪੈਂਟੋਪੋਟਾਮੀਆ
8. ਪੰਜਾਬ ਦਾ ਆਧੁਨਿਕ ਨਾਮ ਕਿਵੇਂ ਪਿਆ?
ਉੱਤਰ:
ਪੰਜਾਬ ਸ਼ਬਦ ਦੋ ਫ਼ਾਰਸੀ ਸ਼ਬਦਾਂ “ਪੰਜ” (5) ਅਤੇ “ਆਬ” (ਪਾਣੀ) ਤੋਂ ਬਣਿਆ ਹੈ, ਜਿਸਦਾ ਅਰਥ ਹੈ “ਪੰਜ ਦਰਿਆਵਾਂ ਦੀ ਧਰਤੀ”
ਪੰਜਾਬ ਦੇ ਦਰਿਆ
9. ਪੰਜਾਬ ਵਿੱਚ ਕਿਹੜੇ ਪ੍ਰਕਾਰ ਦੇ ਦਰਿਆ ਵਗਦੇ ਹਨ?
ਉੱਤਰ:
- ਬਾਰਸ਼ੀ (ਸਾਰਾ ਸਾਲ ਵਗਣ ਵਾਲੇ)
- ਮੌਸਮੀ (ਮੌਸਮੀ ਦੇ ਹਿਸਾਬ ਨਾਲ ਵਗਣ ਵਾਲੇ)
10. ਬਾਰਸ਼ੀ ਦਰਿਆ ਕਿਹੜੇ ਹਨ?
ਉੱਤਰ:
- ਰਾਵੀ
- ਸਤਲੁਜ
- ਬਿਆਸ
11. ਪੰਜਾਬ ਵਿੱਚ ਕਿਹੜਾ ਮੌਸਮੀ ਦਰਿਆ ਵਗਦਾ ਹੈ?
ਉੱਤਰ: ਘੱਗਰ
12. ਪੰਜਾਬ ਦੇ ਦਰਿਆਵਾਂ ਦੇ ਪੁਰਾਤਨ ਨਾਮ ਕੀ ਹਨ?
ਉੱਤਰ:
| ਆਧੁਨਿਕ ਨਾਮ | ਪੁਰਾਤਨ ਨਾਮ |
|---|---|
| ਸਤਲੁਜ | ਸਤਦਰੂ |
| ਬਿਆਸ | ਵਿਪਾਸ਼ |
| ਰਾਵੀ | ਪਰੁਸ਼ਣੀ |
| ਚਨਾਬ | ਅਸਿਕਨੀ |
| ਝੇਲਮ | ਵਿਤਸਤਾ |
| ਸਿੰਧ | ਸਿੰਧੂ |
ਸਰਸਵਤੀ ਸਰੁਸਤੀ
ਪ੍ਰਸ਼ਨ 13. ਸਤਲੁਜ ਦਰਿਆ ਦੀ ਉਤਪਤੀ ਕਿੱਥੋਂ ਹੁੰਦੀ ਹੈ?
ਉੱਤਰ :- ਦਰਿਆ ਸਤਲੁਜ ਦੀ ਉਤਪੱਤੀ ਰਾਕਾਸ ਝੀਲ ਨੇੜੇ ਮਾਨਸਰੋਵਰ ਗਲੇਸ਼ੀਅਰ ਤੋਂ, ਤਿੱਬਤ ਵਿੱਚ 4555 ਮੀਟਰ ਦੀ ਉਚਾਈ ਤੋਂ ਹੁੰਦੀ ਹੈ।
ਪ੍ਰਸ਼ਨ 14. ਸਤਲੁਜ ਦਰਿਆ ਪੰਜਾਬ ਵਿੱਚ ਕਿਹੜੀ ਜਗ੍ਹਾ ਤੋਂ ਦਾਖਲ ਹੁੰਦਾ ਹੈ?
ਉੱਤਰ :- ਭਾਖੜਾ ਦੀਆਂ ਤੰਗ ਨਦੀ ਘਾਟੀਆਂ ਨੂੰ ਪਾਰ ਕਰਦਾ ਹੋਇਆ, ਜ਼ਿਲ੍ਹਾ ਰੋਪੜ ਵਿੱਚ ਨੰਗਲ ਨੇੜੇ ਇਹ ਪੰਜਾਬ ਦੇ ਮੈਦਾਨੀ ਵਿੱਚ ਦਾਖਲ ਹੁੰਦਾ ਹੈ।
ਪ੍ਰਸ਼ਨ 15. ਸਤਲੁਜ ਦਰਿਆ ਬਿਆਸ ਦਰਿਆ ਨਾਲ ਕਿੱਥੇ ਮਿਲਦਾ ਹੈ?
ਉੱਤਰ :- ਰੋਪੜ ਤੋਂ 160 ਕਿਲੋਮੀਟਰ ਤੱਕ ਪੂਰਵਾਹ ਨਾਲ ਵਹਿੰਦਾ ਇਹ ਦਰਿਆ ਜ਼ਿਲ੍ਹਾ ਤਰਨਤਾਰਨ ਵਿੱਚ ਹਰੀਕੇ ਨੇੜੇ ਬਿਆਸ ਦਰਿਆ ਵਿੱਚ ਮਿਲ ਜਾਂਦਾ ਹੈ।
ਪ੍ਰਸ਼ਨ 16. ਕਿਹੜੇ ਦਰਿਆਵਾਂ ਦੇ ਸਮੂਹ ਨੂੰ ਤ੍ਰਿਮਾਬ ਕਿਹਾ ਜਾਂਦਾ ਹੈ?
ਉੱਤਰ :- ਰਾਵੀ, ਚਨਾਬ ਅਤੇ ਜਿਹਲਮ ਦੇ ਸਮੂਹ ਨੂੰ ਤ੍ਰਿਮਾਬ ਕਿਹਾ ਜਾਂਦਾ ਹੈ।
ਪ੍ਰਸ਼ਨ 17. ਹਿਮਾਚਲ ਪ੍ਰਦੇਸ਼ ਵਿੱਚ ਸਤਲੁਜ ਦਰਿਆ ਦੇ ਕੰਢੇ ਵਸੇ ਸ਼ਹਿਰ ਕਿਹੜੇ ਹਨ?
ਉੱਤਰ :- ਬਿਲਾਸਪੁਰ, ਰਾਮਪੁਰ, ਕੁੰਮਹਾਰਸੇਨ, ਤਰੰਦਾ, ਕਲਪਾ, ਨਾਮਗਯਾ
ਪ੍ਰਸ਼ਨ 18. ਪੰਜਾਬ ਵਿੱਚ ਦਰਿਆ ਸਤਲੁਜ ਦੇ ਕੰਢੇ ਕਿਹੜੇ ਸ਼ਹਿਰ ਵੱਸੇ ਹੋਏ ਹਨ?
ਉੱਤਰ :- ਰੋਪੜ, ਫਿਲੌਰ, ਹਰੀਕੇ ਅਤੇ ਫਿਰੋਜ਼ਪੁਰ।
ਪ੍ਰਸ਼ਨ 19. ਭਾਖੜਾ ਨੰਗਲ ਡੈਮ ਕਿਸ ਦਰਿਆ ਤੇ ਬਣਿਆ ਹੋਇਆ ਹੈ?
ਉੱਤਰ :- ਸਤਲੁਜ
ਪ੍ਰਸ਼ਨ 20. ਹਰੀਕੇ ਪੱਤਣ ਵੈਟਲੈਂਡ ਕਿਹੜੇ ਦੋ ਦਰਿਆਵਾਂ ਦੇ ਮੇਲ ਨਾਲ ਬਣਦਾ ਹੈ?
ਉੱਤਰ :- ਸਤਲੁਜ ਅਤੇ ਬਿਆਸ
ਪ੍ਰਸ਼ਨ 21. ਬਿਆਸ ਦਰਿਆ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ?
ਉੱਤਰ :- ਬਿਆਸ ਦਰਿਆ ਕੁੱਲੂ ਵਿਖੇ ਰੋਹਤਾਂਗ ਦੱਰਰੇ ਨੇੜੇ ਸਮੁੰਦਰ ਤਲ ਤੋਂ ਲਗਭਗ 4000 ਮੀਟਰ ਦੀ ਉਚਾਈ ਤੇ ਬਿਆਸ ਕੁੰਡ ਵਿੱਚ ਨਿਕਲਦਾ ਹੈ।
ਪ੍ਰਸ਼ਨ 22. ਬਿਆਸ ਦਰਿਆ ਪੰਜਾਬ ਵਿੱਚ ਕਿਹੜੀ ਜਗ੍ਹਾ ਤੇ ਦਾਖਲ ਹੁੰਦਾ ਹੈ?
ਉੱਤਰ :- ਤਲਵਾੜਾ ਨੇੜੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਦੀ, ਪੰਜਾਬ ਦੇ ਮੈਦਾਨੀ ਵਿੱਚ ਦਾਖਲ ਹੁੰਦਾ ਹੈ।
ਪ੍ਰਸ਼ਨ 23. ਮਨੀਕਰਨ ਸਾਹਿਬ ਕਿਸ ਦਰਿਆ ਦੀ ਸ਼ਾਖਾ ਦੇ ਕੰਢੇ ਤੇ ਬਣਿਆ ਹੋਇਆ ਹੈ?
ਉੱਤਰ :- ਗੁਰਦੁਆਰਾ ਮਨੀਕਰਨ ਸਾਹਿਬ ਬਿਆਸ ਦਰਿਆ ਦੀ ਸ਼ਾਖਾ ਪਾਰਬਤੀ ਨਦੀ ਦੇ ਕੰਢੇ ਤੇ ਬਣਿਆ ਹੋਇਆ ਹੈ।
ਪ੍ਰਸ਼ਨ 24. ਰਾਵੀ ਦਰਿਆ ਦੀ ਉਤਪਤੀ ਕਿੱਥੋਂ ਹੁੰਦੀ ਹੈ?
ਉੱਤਰ :- ਰਾਵੀ ਦਰਿਆ ਦੀ ਉਤਪਤੀ, ਰੋਹਤਾਂਗ ਦੱਰਰੇ ਦੇ ਪੱਛਮ ਵਿੱਚ, ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜੀਆਂ ਵਿੱਚੋਂ ਲੱਗਭਗ 4100 ਮੀਟਰ ਦੀ ਉਚਾਈ ਤੋਂ ਹੁੰਦੀ ਹੈ।
ਪ੍ਰਸ਼ਨ 25. ਰਾਵੀ ਦਰਿਆ ਪੰਜਾਬ ਵਿੱਚ ਕਿੱਥੇ ਦਾਖਲ ਹੁੰਦਾ ਹੈ?
ਉੱਤਰ :- ਹਿਮਾਚਲ ਪ੍ਰਦੇਸ਼ ਦੀ ਚੰਬਾ ਵਾਦੀ ਵਿੱਚ ਵਹਿੰਦਾ ਹੋਇਆ ਇਹ ਦਰਿਆ, ਚੰਬਾ ਸੀਮਾ ਨੇੜੇ ਚੌਧ ਪਿੰਡ ਵਿੱਚੋਂ ਦੀ ਪੰਜਾਬ ਵਿੱਚ ਦਾਖਲ ਹੁੰਦਾ ਹੈ।
ਪ੍ਰਸ਼ਨ 26. ਪੰਜਾਬ ਦਾ ਕਿਹੜਾ ਦਰਿਆ ਭਾਰਤ – ਪਾਕਿ ਸਰਹੱਦ ਦੇ ਨਾਲ – ਨਾਲ ਵਹਿੰਦਾ ਹੈ?
ਉੱਤਰ :- ਰਾਵੀ ਦਰਿਆ
ਪ੍ਰਸ਼ਨ 27. ਘੱਗਰ ਦਰਿਆ ਦੀ ਉਤਪਤੀ ਕਿੱਥੋਂ ਹੁੰਦੀ ਹੈ?
ਉੱਤਰ :- ਘੱਗਰ ਦਰਿਆ ਸੋਲਨ ਜ਼ਿਲ੍ਹੇ ਦੇ ਦਾਗਸਈ ਇਲਾਕੇ ਵਿੱਚੋਂ ਨਿਕਲਦਾ ਹੈ।
ਪ੍ਰਸ਼ਨ 28. ਕਿਸ ਦਰਿਆ ਨੂੰ ਹਾਕਰਾ ਵੀ ਕਿਹਾ ਜਾਂਦਾ ਹੈ?
ਉੱਤਰ :- ਘੱਗਰ ਦਰਿਆ
ਪ੍ਰਸ਼ਨ 29. ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ?
ਉੱਤਰ :- ਸਤਲੁਜ
ਪ੍ਰਸ਼ਨ 30. ਪੰਜਾਬ ਵਿੱਚ ਕਿਹੜਾ ਮਾਨਵ ਨਿਰਮਿਤ ਵੈਟਲੈਂਡ ਹੈ?
ਉੱਤਰ :- ਹਰੀਕੇ ਪੱਤਣ (ਤਰਨਤਾਰਨ)
ਪ੍ਰਸ਼ਨ 31. ਰਣਜੀਤ ਸਾਗਰ ਡੈਮ ਕਿਸ ਦਰਿਆ ਤੇ ਬਣਿਆ ਹੋਇਆ ਹੈ?
ਉੱਤਰ :- ਰਾਵੀ ਦਰਿਆ
ਪ੍ਰਸ਼ਨ 32. ਰਣਜੀਤ ਸਾਗਰ ਡੈਮ ਦਾ ਦੂਜਾ ਨਾਮ ਕੀ ਹੈ?
ਉੱਤਰ :- ਥੇਨ ਡੈਮ
ਪ੍ਰਸ਼ਨ 33. ਕਿਹੜਾ ਵੇਦ ਪੰਜਾਬ ਵਿੱਚ ਲਿਖਿਆ ਗਿਆ?
ਉੱਤਰ :- ਰਿਗ ਵੇਦ
ਪ੍ਰਸ਼ਨ 34. ਵੈਦਿਕ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ?
ਉੱਤਰ :- ਸਪਤ ਸਿੰਧੂ
ਪ੍ਰਸ਼ਨ 35. ਕਿਸ ਯੂਨਾਨੀ ਰਾਜੇ ਨੇ ਪੰਜਾਬ `ਤੇ 516 ਬੀ. ਸੀ. ਵਿੱਚ ਕਬਜ਼ਾ ਕੀਤਾ?
ਉੱਤਰ :- ਡੇਰੀਅਸ
ਪ੍ਰਸ਼ਨ 36. ਸਿਕੰਦਰ ਨੇ ਪੰਜਾਬ ਤੇ ਕਦੋਂ ਕਬਜ਼ਾ ਕੀਤਾ?
ਉੱਤਰ :- 321 ਬੀ. ਸੀ.
ਪ੍ਰਸ਼ਨ 37. ਮੁਹੰਮਦ ਗਜ਼ਨੀ ਨੇ ਭਾਰਤ `ਤੇ ਕਿੰਨੇ ਹਮਲੇ ਕੀਤੇ?
ਉੱਤਰ :- ਸਤਾਰਾਂ ਵਾਰ
ਪ੍ਰਸ਼ਨ 38. ਸਿੱਖ ਧਰਮ ਦੀ ਸਥਾਪਨਾ ਕਿਸ ਨੇ ਕੀਤੀ?
ਉੱਤਰ :- ਗੁਰੂ ਨਾਨਕ ਦੇਵ ਜੀ ਨੇ
ਪ੍ਰਸ਼ਨ 39. ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿੱਥੇ ਹੈ?
ਉੱਤਰ :- ਰਾਏ ਭੋਇੰ ਦੀ ਤਲਵੰਡੀ, ਜਿਸ ਨੂੰ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ 40. ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਕਿਹੜੀਆਂ ਹਨ?
ਉੱਤਰ :- ਜਪੁਜੀ ਸਾਹਿਬ, ਆਸਾ ਦੀ ਵਾਰ, ਓਅੰਕਾਰ, ਸਿੱਧਗੋਸ਼ਟ, ਬਾਰਾਂ ਮਾਹ, 974 ਮੰਤਰ
ਪ੍ਰਸ਼ਨ 41. ਗੁਰੂ ਨਾਨਕ ਦੇਵ ਜੀ ਨੂੰ ਕਿਸ ਨਦੀ `ਤੇ ਗਿਆਨ ਦੀ ਪ੍ਰਾਪਤੀ ਹੋਈ?
ਉੱਤਰ :- ਬੇਈਂ ਨਦੀ
ਪ੍ਰਸ਼ਨ 42. ਗੁਰੂ ਨਾਨਕ ਦੇਵ ਜੀ ਨੇ ਕਿਸ ਸ਼ਹਿਰ ਦੀ ਸਥਾਪਨਾ ਕੀਤੀ?
ਉੱਤਰ :- ਕਰਤਾਰਪੁਰ (ਲਾਹੌਰ, ਪਾਕਿਸਤਾਨ)
ਪ੍ਰਸ਼ਨ 43. ਲੰਗਰ ਪ੍ਰਥਾ ਸ਼ੁਰੂਆਤ ਕਿਸ ਨੇ ਕੀਤੀ?
ਉੱਤਰ :- ਗੁਰੂ ਨਾਨਕ ਦੇਵ ਜੀ
ਪ੍ਰਸ਼ਨ 44. ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
ਉੱਤਰ :- ਬਾਬਰ
ਪ੍ਰਸ਼ਨ 45. ਗੁਰੂ ਨਾਨਕ ਦੇਵ ਜੀ ਕਿਸ ਸਥਾਨ ਤੇ ਜੋਤੀ ਜੋਤ ਸਮਾ ਗਏ?
ਉੱਤਰ :- ਕਰਤਾਰਪੁਰ ਵਿਖੇ 1539 ਈ: ਵਿੱਚ
ਪ੍ਰਸ਼ਨ 46. ਸਿੱਖਾਂ ਦੇ ਦੂਜੇ ਗੁਰੂ ਕੌਣ ਸਨ?
ਉੱਤਰ :- ਗੁਰੂ ਅੰਗਦ ਦੇਵ ਜੀ (ਜਨਮ ਮਾਰਚ 31, 1504 ਈ.)
ਪ੍ਰਸ਼ਨ 47. ਗੁਰਮੁਖੀ ਲਿਪੀ ਦੀ ਖੋਜ ਕਿਸ ਨੇ ਕੀਤੀ?
ਉੱਤਰ :- ਗੁਰੂ ਅੰਗਦ ਦੇਵ ਜੀ
ਪ੍ਰਸ਼ਨ 48. ਮੱਲ ਅਖਾੜਾ ਪਰੰਪਰਾ ਦੀ ਸ਼ੁਰੂਆਤ ਕਿਸ ਨੇ ਕੀਤੀ?
ਉੱਤਰ :- ਗੁਰੂ ਅੰਗਦ ਦੇਵ ਜੀ ਨੇ
ਪ੍ਰਸ਼ਨ 49. ਗੁਰੂ ਅੰਗਦ ਦੇਵ ਜੀ ਦੀ ਰਚਨਾ?
ਉੱਤਰ :- ਭਾਈ ਬਾਲੇ ਵਾਲੀ ਜਨਮਸਾਖੀ (ਗੁਰੂ ਨਾਨਕ ਦੇਵ ਜੀ ਦੀ ਜੀਵਨੀ)
ਪ੍ਰਸ਼ਨ 50. ਗੁਰੂ ਅੰਗਦ ਦੇਵ ਜੀ ਨੇ ਕਿਸ ਸ਼ਹਿਰ ਦੀ ਸਥਾਪਨਾ ਕੀਤੀ?
ਉੱਤਰ :- ਖਡੂਰ ਸਾਹਿਬ (ਅੱਜਕੱਲ੍ਹ ਤਰਨਤਾਰਨ ਵਿੱਚ)
ਪ੍ਰਸ਼ਨ 51. ਗੁਰੂ ਅੰਗਦ ਦੇਵ ਜੀ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
ਉੱਤਰ :- ਹਿਮਾਯੂੰ ਅਤੇ ਸ਼ੇਰ ਸ਼ਾਹ ਸੂਰੀ
ਪ੍ਰਸ਼ਨ 52. ਸਿੱਖਾਂ ਦੇ ਤੀਜੇ ਗੁਰੂ ਕੌਣ ਸਨ?
ਉੱਤਰ :- ਗੁਰੂ ਅਮਰ ਦਾਸ ਜੀ
ਪ੍ਰਸ਼ਨ 53. ਮੰਜੀ ਪ੍ਰਥਾ ਦੀ ਸ਼ੁਰੂਆਤ ਕਿਸ ਨੇ ਕੀਤੀ?
ਉੱਤਰ :- ਗੁਰੂ ਅਮਰਦਾਸ ਜੀ ਨੇ
ਪ੍ਰਸ਼ਨ 54. ਆਨੰਦ ਸਾਹਿਬ ਦੀ ਰਚਨਾ ਕਿਸ ਨੇ ਕੀਤੀ?
ਉੱਤਰ :- ਗੁਰੂ ਅਮਰਦਾਸ ਜੀ ਨੇ
ਪ੍ਰਸ਼ਨ 55. ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ?
ਉੱਤਰ :- ਗੋਇੰਦਵਾਲ ਸਾਹਿਬ (ਜ਼ਿਲ੍ਹਾ ਤਰਨਤਾਰਨ ਵਿਖੇ)
ਪ੍ਰਸ਼ਨ 56. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦਾ ਨਿਰਮਾਣ ਕਿਸ ਨੇ ਕਰਵਾਇਆ?
ਉੱਤਰ :- ਗੁਰੂ ਅਮਰਦਾਸ ਜੀ ਨੇ
ਪ੍ਰਸ਼ਨ 57. ਸੰਗਤ ਤੋਂ ਪਹਿਲਾਂ ਪੰਗਤ ਦਾ ਪ੍ਰਚਾਰ ਕਿਸ ਗੁਰੂ ਨੇ ਕੀਤਾ?
ਉੱਤਰ :- ਗੁਰੂ ਅਮਰਦਾਸ ਜੀ ਨੇ
ਪ੍ਰਸ਼ਨ 58. ਗੁਰੂ ਅਮਰਦਾਸ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
ਉੱਤਰ :- ਅਕਬਰ
ਪ੍ਰਸ਼ਨ 59. ਸਿੱਖਾਂ ਦੇ ਚੌਥੇ ਗੁਰੂ ਕੌਣ ਸਨ?
ਉੱਤਰ :- ਗੁਰੂ ਰਾਮਦਾਸ ਜੀ
ਪ੍ਰਸ਼ਨ 60. ਮਸੰਦ ਪ੍ਰਥਾ ਕਿਸ ਨੇ ਸ਼ੁਰੂ ਕੀਤੀ?
ਉੱਤਰ :- ਗੁਰੂ ਰਾਮਦਾਸ ਜੀ ਨੇ
ਪ੍ਰਸ਼ਨ 61. ਗੁਰੂ ਰਾਮਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ?
ਉੱਤਰ :- ਅੰਮ੍ਰਿਤਸਰ
ਪ੍ਰਸ਼ਨ 62 ਲਾਵਾਂ ਅਤੇ ਘੋੜੀਆਂ ਦੀ ਰਚਨਾ ਕਿਸ ਗੁਰੂ ਨੇ ਕੀਤੀ?
ਉੱਤਰ :- ਗੁਰੂ ਰਾਮਦਾਸ ਜੀ ਨੇ
ਪ੍ਰਸ਼ਨ 63. ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
ਉੱਤਰ :- ਅਕਬਰ
ਪ੍ਰਸ਼ਨ 64. ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ?
ਉੱਤਰ :- ਗੁਰੂ ਅਰਜਨ ਦੇਵ ਜੀ
ਪ੍ਰਸ਼ਨ 65. ਆਦਿ ਗ੍ਰੰਥ ਜਿਸ ਨੂੰ ਉਸ ਸਮੇਂ ਪੋਥੀ ਸਾਹਿਬ ਕਿਹਾ ਜਾਂਦਾ ਸੀ ਦੀ ਰਚਨਾ ਕਿਸ ਨੇ ਕੀਤੀ?
ਉੱਤਰ :- ਗੁਰੂ ਅਰਜਨ ਦੇਵ ਜੀ
ਪ੍ਰਸ਼ਨ 66. ਦਰਬਾਰ ਸਾਹਿਬ (ਹਰਿਮੰਦਰ) ਅੰਮ੍ਰਿਤਸਰ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ?
ਉੱਤਰ :- ਗੁਰੂ ਅਰਜਨ ਦੇਵ ਜੀ ਨੇ
ਪ੍ਰਸ਼ਨ 67. ਅੰਮ੍ਰਿਤਸਰ ਸਰੋਵਰ (ਸੰਤੋਖਸਰ ਜਾਂ ਰਾਮਸਰ ਸਰੋਵਰ) ਦੀ ਉਸਾਰੀ ਕਿਸ ਨੇ ਕਰਵਾਈ?
ਉੱਤਰ :- ਗੁਰੂ ਅਰਜਨ ਦੇਵ ਜੀ ਨੇ
ਪ੍ਰਸ਼ਨ 68. ਦਰਬਾਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ?
ਉੱਤਰ :- ਮੁਸਲਿਮ ਸੂਫ਼ੀ ਸੰਤ ਮੀਆਂ ਮੀਰ ਨੇ
ਪ੍ਰਸ਼ਨ 69. ਸੁਖਮਨੀ ਸਾਹਿਬ ਦੀ ਰਚਨਾ ਕਿਸ ਗੁਰੂ ਨੇ ਕੀਤੀ?
ਉੱਤਰ :- ਗੁਰੂ ਅਰਜਨ ਦੇਵ ਜੀ ਨੇ
ਪ੍ਰਸ਼ਨ 70. ਗੁਰੂ ਅਰਜਨ ਦੇਵ ਜੀ ਨੇ ਕਿਹੜੇ – ਕਿਹੜੇ ਸ਼ਹਿਰ ਵਸਾਏ?
ਉੱਤਰ :- ਤਰਨਤਾਰਨ ਅਤੇ ਕਰਤਾਰਪੁਰ
ਪ੍ਰਸ਼ਨ 71. ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
ਉੱਤਰ :- ਅਕਬਰ ਅਤੇ ਜਹਾਂਗੀਰ
ਪ੍ਰਸ਼ਨ 72. ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ?
ਉੱਤਰ :- ਗੁਰੂ ਹਰਗੋਬਿੰਦ ਸਿੰਘ ਜੀ
ਪ੍ਰਸ਼ਨ 73. ਮੀਰੀ ਅਤੇ ਪੀਰੀ ਦੇ ਧਾਰਨੀ ਕਿਹੜੇ ਗੁਰੂ ਸਨ?
ਉੱਤਰ :- ਗੁਰੂ ਹਰਗੋਬਿੰਦ ਸਿੰਘ ਜੀ
ਪ੍ਰਸ਼ਨ 74. ਅਕਾਲ ਤਖਤ (ਹਰਿਮੰਦਰ ਸਾਹਿਬ ਦੇ ਸਾਹਮਣੇ) ਦੀ ਉਸਾਰੀ ਕਿਸ ਨੇ ਕਰਵਾਈ?
ਉੱਤਰ :- ਗੁਰੂ ਹਰਗੋਬਿੰਦ ਸਿੰਘ ਜੀ ਨੇ
ਪ੍ਰਸ਼ਨ 75. ਗੁਰੂ ਹਰਗੋਬਿੰਦ ਸਿੰਘ ਜੀ ਨੇ ਕਿਹੜਾ ਸ਼ਹਿਰ ਵਸਾਇਆ?
ਉੱਤਰ :- ਕੀਰਤਪੁਰ
ਪ੍ਰਸ਼ਨ 76. ਕੀਰਤਪੁਰ ਸ਼ਹਿਰ ਕਿਸ ਦਰਿਆ ਦੇ ਕਿਨਾਰੇ ਤੇ ਵਿਸਿਆ ਹੋਇਆ ਹੈ?
ਉੱਤਰ :- ਸਤਲੁਜ
ਪ੍ਰਸ਼ਨ 77. ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
ਉੱਤਰ :- ਜਹਾਂਗੀਰ ਅਤੇ ਸ਼ਾਹਜਹਾਂ
ਪ੍ਰਸ਼ਨ 78. ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ?
ਉੱਤਰ :- ਗੁਰੂ ਹਰਿ ਰਾਏ ਜੀ
ਪ੍ਰਸ਼ਨ 79. ਸ਼ਾਹ ਜਹਾਂ ਦਾ ਕਿਹੜਾ ਪੁੱਤਰ ਭੱਜ ਕੇ ਗੁਰੂ ਹਰਿ ਰਾਏ ਜੀ ਦੀ ਸ਼ਰਨ ਵਿੱਚ ਆਇਆ?
ਉੱਤਰ :- ਦਾਰਾ ਸ਼ਿਕੋਹ (ਸ਼ਾਹ ਜਹਾਂ ਦਾ ਵੱਡਾ ਪੁੱਤਰ)
ਪ੍ਰਸ਼ਨ 80. ਗੁਰੂ ਹਰਿ ਰਾਏ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸਨ?
ਉੱਤਰ :- ਸ਼ਾਹ ਜਹਾਂ ਅਤੇ ਔਰੰਗਜ਼ੇਬ
ਪ੍ਰਸ਼ਨ 81. ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ?
ਉੱਤਰ :- ਗੁਰੂ ਹਰਿਕ੍ਰਿਸ਼ਨ ਜੀ
ਪ੍ਰਸ਼ਨ 82. ਬਾਲਾ ਪੀਰ ਕਿਸ ਗਰੂ ਨੂੰ ਕਿਹਾ ਜਾਂਦਾ ਹੈ?
ਉੱਤਰ :- ਗੁਰੂ ਹਰਿਕ੍ਰਿਸ਼ਨ ਜੀ
ਪ੍ਰਸ਼ਨ 83. ਗੁਰੂ ਹਰਿਕ੍ਰਿਸ਼ਨ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
ਉੱਤਰ :- ਔਰੰਗਜ਼ੇਬ
ਪ੍ਰਸ਼ਨ 84. ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ?
ਉੱਤਰ :- ਗੁਰੂ ਤੇਗ ਬਹਾਦਰ ਜੀ
ਪ੍ਰਸ਼ਨ 85. ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਸ਼ਹਿਰ ਵਸਾਇਆ?
ਉੱਤਰ :- ਚੱਕ ਨਾਨਕੀ (ਆਨੰਦਪੁਰ ਸਾਹਿਬ)
ਪ੍ਰਸ਼ਨ 86. ਹਿੰਦ ਦੀ ਚਾਦਰ ਕਿਸ ਗੁਰੂ ਨੂੰ ਕਿਹਾ ਜਾਂਦਾ ਹੈ?
ਉੱਤਰ :- ਗੁਰੂ ਤੇਗ ਬਹਾਦਰ ਜੀ ਨੂੰ
ਪ੍ਰਸ਼ਨ 87. ਗੁਰਦੁਆਰਾ ਸ਼ੀਸ਼ ਗੰਜ ਕਿਸ ਨੇ ਬਣਵਾਇਆ?
ਉੱਤਰ :- ਸਰਦਾਰ ਬੰਘੇਲ ਸਿੰਘ ਨੇ
ਪ੍ਰਸ਼ਨ 88. ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਕੌਣ ਆਨੰਦਪੁਰ ਸਾਹਿਬ ਲੈ ਕੇ ਆਇਆ?
ਉੱਤਰ :- ਭਾਈ ਜੈਤਾ ਜੀ
ਪ੍ਰਸ਼ਨ 89. ਸਿੱਖਾਂ ਦੇ ਦਸਵੇਂ ਗੁਰੂ ਕੌਣ ਸਨ?
ਉੱਤਰ :- ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ 90. ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ?
ਉੱਤਰ :- 1699 ਈ.
ਪ੍ਰਸ਼ਨ 91. ਪੰਜ ਪਿਆਰਿਆਂ ਦੇ ਨਾਮ ਦੱਸੋ?
ਉੱਤਰ :-
- ਦਯਾ ਰਾਮ (ਭਾਈ ਦਯਾ ਸਿੰਘ) ਲਾਹੌਰ ਤੋਂ
- ਧਰਮ ਦਾਸ (ਭਾਈ ਧਰਮ ਸਿੰਘ) ਦਿੱਲੀ ਤੋਂ
- ਮੋਹਕਮ ਚੰਦ (ਭਾਈ ਮੋਹਕਮ ਸਿੰਘ) ਦਵਾਰਕਾ (ਗੁਜਰਾਤ) ਤੋਂ
- ਸਾਹਿਬ ਚੰਦ (ਭਾਈ ਸਾਹਿਬ ਸਿੰਘ) ਬਿਦਰ (ਕਰਨਾਟਕਾ) ਤੋਂ
- ਹਿੰਮਤ ਰਾਏ (ਭਾਈ ਹਿੰਮਤ ਸਿੰਘ) ਜਗਨ ਨਾਥ (ਉੜੀਸਾ) ਤੋਂ
ਪ੍ਰਸ਼ਨ 92. ਖਾਲਸੇ ਨੂੰ ਗੁਰੂ ਸਾਹਿਬ ਨੇ ਕਿਹੜੇ ਪੰਜ ਕੱਕੇ ਬਖਸ਼ੇ?
ਉੱਤਰ :- 1. ਕੇਸ 2. ਕੰਘਾ 3. ਕੜਾ 4. ਕਛਹਿਰਾ (ਕੱਛਾ) 5. ਕਿਰਪਾਨ
ਪ੍ਰਸ਼ਨ 93. ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੰਭਾਲੀ ਤਾਂ ਉਹਨਾਂ ਦੀ ਉਸ ਵੇਲੇ ਉਮਰ ਕੀ ਸੀ?
ਉੱਤਰ :- 9 ਸਾਲ
ਪ੍ਰਸ਼ਨ 94. ਭੰਗਾਣੀ ਦੀ ਲੜਾਈ ਕਦੋਂ ਅਤੇ ਕਿੱਥੇ ਲੜੀ ਗਈ?
ਉੱਤਰ :- 1688 ਈ: ਵਿੱਚ ਦਰਿਆ ਗਿਰੀ ਦੇ ਕੰਢੇ `ਤੇ (ਪਾਉਂਟਾ ਸਾਹਿਬ ਤੋਂ 10 ਕਿਲੋਮੀਟਰ) ਲੜੀ ਗਈ।
ਪ੍ਰਸ਼ਨ 95. ਭੰਗਾਣੀ ਦੀ ਲੜਾਈ ਕਿਨ੍ਹਾਂ ਦੇ ਵਿਚਕਾਰ ਲੜੀ ਗਈ?
ਉੱਤਰ :- ਗੁਰੂ ਗੋਬਿੰਦ ਸਿੰਘ ਜੀ ਅਤੇ ਕਾਹਲੂਰ (ਬਿਲਾਸਪੁਰ) ਦਾ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਵਿਚਕਾਰ।
ਪ੍ਰਸ਼ਨ 96. ਨਦੌਨ ਦੀ ਲੜਾਈ ਕਦੋਂ ਅਤੇ ਕਿਨ੍ਹਾਂ ਵਿਚਕਾਰ ਲੜੀ ਗਈ?
ਉੱਤਰ :- 1690 ਈ: ਵਿੱਚ ਅਲਿਫ਼ ਖਾਨ ਅਤੇ ਗੁਰੂ ਗੋਬਿੰਦ ਸਿੰਘ ਦੇ ਵਿਚਕਾਰ
ਪ੍ਰਸ਼ਨ 97. ਨਦੌਨ ਦੀ ਲੜਾਈ ਕਿੱਥੇ ਲੜੀ ਗਈ?
ਉੱਤਰ :- ਨਦੌਨ (ਬਿਆਸ ਦਰਿਆ ਦੇ ਕੰਢੇ ਤੇ ਕਾਂਗੜਾ ਤੋਂ 30 ਕਿਲੋਮੀਟਰ ਦੱਖਣ ਵੱਲ)
ਪ੍ਰਸ਼ਨ 98. ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਦੋਂ, ਕਿੱਥੇ ਅਤੇ ਕਿਨ੍ਹਾਂ ਦੇ ਵਿਚਕਾਰ ਲੜਿਆ ਗਿਆ?
ਉੱਤਰ :- 1701 ਈ: ਵਿੱਚ ਅਨੰਦਪੁਰ ਸਾਹਿਬ ਵਿਖੇ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ
ਪ੍ਰਸ਼ਨ 99. ਨਿਰਮੋਹ ਦੀ ਲੜਾਈ ਕਦੋਂ ਅਤੇ ਕਿੱਥੇ ਲੜੀ ਗਈ?
ਉੱਤਰ :- 1702 ਈ: ਨਿਰਮੋਹ ਪਿੰਡ ਵਿਖੇ
ਪ੍ਰਸ਼ਨ 100. ਬਸੌਲੀ ਦੀ ਲੜਾਈ ਕਦੋਂ ਅਤੇ ਕਿੱਥੇ ਲੜੀ ਗਈ?
ਉੱਤਰ :- 1702 ਈ: ਬਸੌਲੀ ਪਿੰਡ ਵਿੱਖੇ ਰਾਜਾ ਭੀਮ ਚੰਦ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ
ਪ੍ਰਸ਼ਨ 101. ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ, ਕਿੱਥੇ ਅਤੇ ਕਿਨ੍ਹਾਂ ਦੇ ਵਿਚਕਾਰ ਲੜੀ ਗਈ?
ਉੱਤਰ :- 1704 ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਸਰਹਿੰਦ ਦੇ ਮੁਗਲ ਫੌਜਦਾਰ ਵਜ਼ੀਰਖ਼ਾਨ ਵਿਚਕਾਰ ਅਨੰਦਪੁਰ ਸਾਹਿਬ ਵਿਖੇ
ਪ੍ਰਸ਼ਨ 102. ਕਿਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ?
ਉੱਤਰ :- ਚਮਕੌਰ ਦੀ ਲੜਾਈ ਵਿੱਚ
ਪ੍ਰਸ਼ਨ 103. ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲ ਫੌਜਾਂ ਵਿਚਕਾਰ ਸ਼ਾਹੀ ਟਿੱਬੀ ਦੀ ਲੜਾਈ ਕਦੋਂ ਲੜੀ ਗਈ?
ਉੱਤਰ :- 1704 ਈ:
ਪ੍ਰਸ਼ਨ 104. ਚਮਕੌਰ ਦੀ ਲੜਾਈ ਕਿਹੜੇ ਸਾਲ ਲੜੀ ਗਈ?
ਉੱਤਰ :- 1704 ਈ:
ਪ੍ਰਸ਼ਨ 105. ਖਿਦਰਾਣੇ ਦੀ ਲੜਾਈ 1705 ਈ: ਵਿੱਚ ਕਿਨ੍ਹਾਂ ਵਿਚਕਾਰ ਲੜੀ ਗਈ?
ਉੱਤਰ :- ਮੁਗਲਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ
ਪ੍ਰਸ਼ਨ 106. ਜ਼ਫਰਨਾਮਾ ਕਿਸ ਨੇ ਕਿਸ ਨੂੰ ਲਿਖਿਆ?
ਉੱਤਰ :- ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ
ਪ੍ਰਸ਼ਨ 107. ਜ਼ਫਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ?
ਉੱਤਰ :- ਫ਼ਾਰਸੀ ਭਾਸ਼ਾ ਵਿੱਚ
ਪ੍ਰਸ਼ਨ 108. ਗੁਰੂ ਗੋਬਿੰਦ ਸਿੰਘ ਜੀ ਕਦੋਂ ਅਤੇ ਕਿੱਥੇ ਜੋਤੀ ਜੋਤ ਸਮਾਏ?
ਉੱਤਰ :- 7 ਅਕਤੂਬਰ, 1708 ਨੂੰ ਨਾਂਦੇੜ ਵਿਖੇ
ਪ੍ਰਸ਼ਨ 109. ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ 1604 ਈ: ਵਿੱਚ ਕਿਸ ਗੁਰੂ ਨੇ ਕੀਤੀ?
ਉੱਤਰ :- ਗੁਰੂ ਅਰਜਨ ਦੇਵ ਜੀ ਨੇ
ਪ੍ਰਸ਼ਨ 110. ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਕਾਰਜ ਕਿਸ ਨੇ ਕੀਤਾ?
ਉੱਤਰ :- ਭਾਈ ਗੁਰਦਾਸ ਜੀ ਨੇ
ਪ੍ਰਸ਼ਨ 111. ਗੁਰੂ ਗ੍ਰੰਥ ਸਾਹਿਬ ਦਾ ਪੁਰਾਤਨ ਸਰੂਪ ਕਿੱਥੇ ਮੌਜੂਦ ਹੈ?
ਉੱਤਰ :- ਕਰਤਾਰਪੁਰ ਵਿਖੇ
ਪ੍ਰਸ਼ਨ 112. ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਪੰਨੇ ਹਨ?
ਉੱਤਰ :- 1430
ਪ੍ਰਸ਼ਨ 113. ਪੰਜ ਤਖ਼ਤ ਕਿਹੜੇ ਹਨ?
ਉੱਤਰ :-
- ਸ੍ਰੀ ਅਕਾਲ ਤਖ਼ਤ ਸਾਹਿਬ – ਅੰਮ੍ਰਿਤਸਰ
- ਤਖ਼ਤ ਸ੍ਰੀ ਦਮਦਮਾ ਸਾਹਿਬ – ਤਲਵੰਡੀ ਸਾਬੋ
- ਤਖ਼ਤ ਸ੍ਰੀ ਕੇਸਗੜ ਸਾਹਿਬ – ਅਨੰਦਪੁਰ ਸਾਹਿਬ
- ਤਖ਼ਤ ਸ੍ਰੀ ਹਜ਼ੂਰ ਸਾਹਿਬ – ਨਾਂਦੇੜ, ਮਹਾਰਾਸ਼ਟਰ
- ਤਖ਼ਤ ਸ੍ਰੀ ਪਟਨਾ ਸਾਹਿਬ – ਪਟਨਾ, ਬਿਹਾਰ
ਪ੍ਰਸ਼ਨ 114. ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ?
ਉੱਤਰ :- ਰਾਜੌਰੀ (ਪੁੰਛ ਜ਼ਿਲ੍ਹਾ ਕਸ਼ਮੀਰ)
ਪ੍ਰਸ਼ਨ 115. ਬੰਦਾ ਸਿੰਘ ਬਹਾਦਰ ਦਾ ਅਸਲ ਨਾਮ ਕੀ ਸੀ?
ਉੱਤਰ :- ਲਛਮਣ ਦੇਵ
ਪ੍ਰਸ਼ਨ 116. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬੰਦਾ ਸਿੰਘ ਬਹਾਦਰ ਨਾਮ ਦਿੱਤੇ ਜਾਣ ਤੋਂ ਪਹਿਲਾਂ ਕੀ ਨਾਮ ਸੀ?
ਉੱਤਰ :- ਮਾਧੋ ਦਾਸ
ਪ੍ਰਸ਼ਨ 117. ਲੋਹਗੜ ਦਾ ਕਿਲ੍ਹਾ ਕਿਸ ਨੇ ਬਣਵਾਇਆ?
ਉੱਤਰ :- ਬੰਦਾ ਸਿੰਘ ਬਹਾਦਰ ਨੇ
ਪ੍ਰਸ਼ਨ 118. ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੋਹਰ ਕਿਸ ਨੇ ਜਾਰੀ ਕੀਤੀ?
ਉੱਤਰ :- ਬੰਦਾ ਸਿੰਘ ਬਹਾਦਰ ਨੇ
ਪ੍ਰਸ਼ਨ 119. ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ?
ਉੱਤਰ :- 1716 ਈ:
ਪ੍ਰਸ਼ਨ 120. ਬੰਦਾ ਬਹਾਦਰ ਨੂੰ ਸ਼ਹੀਦ ਕਰਨ ਸਮੇਂ ਮੁਗਲ ਬਾਦਸ਼ਾਹ ਕੌਣ ਸੀ?
ਉੱਤਰ :- ਫਾਰੁਖਸ਼ੀਆਰ
ਪ੍ਰਸ਼ਨ 121. ਸਰਬੱਤ ਖਾਲਸਾ ਦੇ ਮੁਖੀ ਕੌਣ ਸਨ?
ਉੱਤਰ :- ਕਪੂਰ ਸਿੰਘ
ਪ੍ਰਸ਼ਨ 122. ਸਿੱਖ ਮਿਸਲਾਂ ਅਤੇ ਉਹਨਾਂ ਦੇ ਸੰਸਥਾਪਕ
ਉੱਤਰ :-
- ਕਰੋੜ ਸਿੰਘੀਆਂ ਮਿਸਲ – ਕਰੋੜ ਸਿੰਘ
- ਨਿਸ਼ਾਨਵਾਲੀਆ ਮਿਸਲ – ਦਸੌਂਧਾ ਸਿੰਘ
- ਸ਼ਹੀਦਾਂ ਮਿਸਲ – ਬਾਬਾ ਦੀਪ ਸਿੰਘ
- ਨਕੱਈ ਮਿਸਲ – ਹੀਰਾ ਸਿੰਘ ਨਕੱਈ
- ਡੱਲੇਵਾਲੀਆ ਮਿਸਲ – ਗੁਲਾਬ ਸਿੰਘ ਡੱਲੇਵਾਲੀਆ
- ਰਾਮਗੜ੍ਹੀਆ ਮਿਸਲ – ਜੱਸਾ ਸਿੰਘ ਰਾਮਗੜ੍ਹੀਆ
- ਫੂਲਕੀਆਂ ਮਿਸਲ – ਚੌਧਰੀ ਫੂਲ
- ਭੰਗੀ ਮਿਸਲ – ਹਰੀ ਸਿੰਘ ਢਿੱਲੋਂ
- ਆਹਲੂਵਾਲੀਆ ਮਿਸਲ – ਜੱਸਾ ਸਿੰਘ ਆਹਲੂਵਾਲੀਆ
- ਘਨੱਈਆ ਮਿਸਲ – ਜੈ ਸਿੰਘ
- ਸਿੰਘਪੁਰੀਆ (ਫੈਜ਼ਲਪੁਰੀਆ) ਮਿਸਲ – ਨਵਾਬ ਕਪੂਰ ਸਿੰਘ
- ਸ਼ੁੱਕਰਚੱਕੀਆ ਮਿਸਲ – ਬੁੱਧ ਸਿੰਘ
ਪ੍ਰਸ਼ਨ 123. ਸ਼ੇਰ-ਏ-ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ :- ਮਹਾਰਾਜਾ ਰਣਜੀਤ ਸਿੰਘ
ਪ੍ਰਸ਼ਨ 124. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ?
ਉੱਤਰ :- ਗੁਜਰਾਂਵਾਲਾ (ਪਾਕਿਸਤਾਨ)
ਪ੍ਰਸ਼ਨ 125. ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸਬੰਧ ਰੱਖਦੇ ਸਨ?
ਉੱਤਰ :- ਸੁਕਰਚੱਕੀਆ ਮਿਸਲ
ਪ੍ਰਸ਼ਨ 126. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਨਾਮ ਕੀ ਸੀ?
ਉੱਤਰ :- ਮਹਾਂ ਸਿੰਘ
ਪ੍ਰਸ਼ਨ 127. ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਿਤਾਬ ਕੌਰ ਕਿਸ ਮਿਸਲ ਨਾਲ ਸਬੰਧਿਤ ਸਨ?
ਉੱਤਰ :- ਕਨ੍ਹਈਆ ਮਿਸਲ
ਪ੍ਰਸ਼ਨ 128. ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਨੂੰ ਸੰਗਠਿਤ ਕਰਨ ਉਪਰੰਤ ਅਤੇ ਇੱਕ ਰਾਜ ਬਣਾਉਣ ਉਪਰੰਤ ਆਪਣੀ ਰਾਜਧਾਨੀ ਕਿੱਥੇ ਬਣਾਈ?
ਉੱਤਰ :- ਲਾਹੌਰ
ਪ੍ਰਸ਼ਨ 129. 1809 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਕਿਹੜੀ ਸੰਧੀ ਹੋਈ?
ਉੱਤਰ :- ਅੰਮ੍ਰਿਤਸਰ ਦੀ ਸੰਧੀ
ਪ੍ਰਸ਼ਨ 130. ਦਰਬਾਰ ਸਾਹਿਬ ਵਿਖੇ ਕੰਧਾਂ ਤੇ ਲੱਗੀਆਂ ਸੋਨੇ ਦੀਆਂ ਪਲੇਟਾਂ ਦੀ ਸੇਵਾ ਕਿਸ ਨੇ ਕਰਵਾਈ?
ਉੱਤਰ :- ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਸੱਸ ਸਦਾ ਕੌਰ ਨੇ ਕਰਵਾਈ
ਪ੍ਰਸ਼ਨ 131. ਮਹਾਰਾਜਾ ਰਣਜੀਤ ਸਿੰਘ ਨੂੰ ਵਫ਼ਾ ਬੇਗਮ ਨੇ ਆਪਣੇ ਪਤੀ ਦੀ ਜਾਨ ਬਚਾਉਣ ਬਦਲੇ ਕਿਹੜਾ ਹੀਰਾ ਦਿੱਤਾ?
ਉੱਤਰ :- ਕੋਹਿਨੂਰ ਹੀਰਾ
ਪ੍ਰਸ਼ਨ 132. 1849 ਈ: ਪੰਜਾਬ ਨੂੰ ਅੰਗਰੇਜ਼ ਸਾਮਰਾਜ ਵਿੱਚ ਮਿਲਾਉਣ ਮਗਰੋਂ ਕੋਹਿਨੂਰ ਹੀਰਾ ਕਿਸ ਕੋਲੋਂ ਅੰਗਰੇਜ਼ ਨੇ ਲੈ ਲਿਆ?
ਉੱਤਰ :- ਮਹਾਰਾਜਾ ਦਲੀਪ ਸਿੰਘ ਕੋਲੋਂ
ਪ੍ਰਸ਼ਨ 133. ਨਾਨਕ ਸ਼ਾਹੀ ਸਿੱਕੇ ਕਿਸ ਨੇ ਸ਼ੁਰੂ ਕੀਤੇ?
ਉੱਤਰ :- ਮਹਾਰਾਜਾ ਰਣਜੀਤ ਸਿੰਘ
ਪ੍ਰਸ਼ਨ 134. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?
ਉੱਤਰ :- 1839 ਈ:
ਪ੍ਰਸ਼ਨ 135. ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਮਿਲਾਇਆ?
ਉੱਤਰ :- 1849
ਪ੍ਰਸ਼ਨ 136. ਪਹਿਲਾ ਐਂਗਲੋ -ਸਿੱਖ ਯੁੱਧ ਕਦੋਂ ਹੋਇਆ?
ਉੱਤਰ :- 1846
ਪ੍ਰਸ਼ਨ 137. ਲਾਹੌਰ ਦੀ ਸੰਧੀ 1846 ਵਿੱਚ ਕਿਨ੍ਹਾਂ ਦੇ ਵਿਚਕਾਰ ਹੋਈ?
ਉੱਤਰ :- ਮਹਾਰਾਜਾ ਦਲੀਪ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ
ਪ੍ਰਸ਼ਨ 138. ਦੂਜਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ?
ਉੱਤਰ :- 1849
ਪ੍ਰਸ਼ਨ 139. ਪੰਜਾਬ ਵਿੱਚ ਪਹਿਲੀ ਰੇਲਵੇ ਲਾਈਨ 8 ਫਰਵਰੀ 1859 ਕਿੱਥੇ ਸ਼ੁਰੂ ਕੀਤੀ ਗਈ?
ਉੱਤਰ :- ਅੰਮ੍ਰਿਤਸਰ ਤੋਂ ਮੁਲਤਾਨ ਵਿਚਕਾਰ
ਪ੍ਰਸ਼ਨ 140. ਪੰਜਾਬ ਵਿੱਚ ਦੰਡ ਸੰਘਤਾ (Penal Code) ਦੀ ਸ਼ੁਰੂਆਤ ਕਦੋਂ ਹੋਈ?
ਉੱਤਰ :- 1862
ਪ੍ਰਸ਼ਨ 141. ਬ੍ਰਹਮੋ ਸਮਾਜ ਦੀ ਪਹਿਲੀ ਇਕਾਈ ਪੰਜਾਬ ਵਿੱਚ 1864 ਵਿੱਚ ਕਿੱਥੇ ਸਥਾਪਿਤ ਹੋਈ?
ਉੱਤਰ :- ਲਾਹੌਰ ਵਿਖੇ
ਪ੍ਰਸ਼ਨ 142. ਨਿਰੰਕਾਰੀ ਲਹਿਰ ਦੀ ਸਥਾਪਨਾ ਕਿਸ ਨੇ ਕੀਤੀ?
ਉੱਤਰ :- ਬਾਬਾ ਦਿਆਲ ਸਿੰਘ (ਜੋ ਕਿ ਇੱਕ ਕਰੋੜਪਤੀ ਵਪਾਰੀ ਸੀ)
ਪ੍ਰਸ਼ਨ 143. ਰਾਧਾਸੁਆਮੀ ਲਹਿਰ ਕਿਸ ਨੇ ਸ਼ੁਰੂ ਕੀਤੀ?
ਉੱਤਰ :- ਹਿੰਦੂ ਖ਼ਜ਼ਾਨਚੀ ਸ਼ਿਵ ਦਿਆਲ ਨੇ
ਪ੍ਰਸ਼ਨ 144. ਨਾਮਧਾਰੀ ਜਾਂ ਕੂਕਾ ਲਹਿਰ ਕਿਸ ਨੇ ਸ਼ੁਰੂ ਕੀਤੀ?
ਉੱਤਰ :- ਬਾਬਾ ਬਾਲਕ ਸਿੰਘ
ਪ੍ਰਸ਼ਨ 145. ਕੂਕਾ ਰਸਾਲਿਆਂ ਦੇ ਨਾਮ ਦੱਸੋ?
ਉੱਤਰ :- ਨਵਾਂ ਹਿੰਦੁਸਤਾਨ, ਸੱਚਾ ਮਾਰਗ ਅਤੇ ਸਤਿਯੁਗ
ਪ੍ਰਸ਼ਨ 146. ਕਾਮਾਗਾਟਾ ਮਾਰੂ ਕੀ ਸੀ?
ਉੱਤਰ :- ਇੱਕ ਜਪਾਨੀ ਜਹਾਜ਼
ਪ੍ਰਸ਼ਨ 147. ਕਾਮਾਗਾਟਾ ਮਾਰੂ ਜਹਾਜ਼ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ?
ਉੱਤਰ :- ਗੁਰੂ ਨਾਨਕ ਜਹਾਜ਼
ਪ੍ਰਸ਼ਨ 148. ਕਾਮਾਗਾਟਾ ਮਾਰੂ ਜਹਾਜ਼ ਨੂੰ 1914 ਈ: ਵਿੱਚ ਗੁਰਦਿੱਤ ਸਿੰਘ ਕਿੱਥੋਂ ਕਿਰਾਏ ਤੇ ਲੈ ਕੇ ਆਏ ਸਨ?
ਉੱਤਰ :- ਹਾਂਗਕਾਂਗ ਤੋਂ
ਪ੍ਰਸ਼ਨ 149. ਕਾਮਾਗਾਟਾ ਮਾਰੂ ਜਹਾਜ਼ ਹਾਂਗਕਾਂਗ ਤੋਂ ਕਿੱਥੇ ਜਾ ਰਿਹਾ ਸੀ?
ਉੱਤਰ :- ਵੈਨਕੂਵਰ (ਕੈਨੇਡਾ)
ਪ੍ਰਸ਼ਨ 150. ਜਲ੍ਹਿਆਂਵਾਲੇ ਬਾਗ ਦੀ ਘਟਨਾ ਕਦੋਂ ਵਾਪਰੀ?
ਉੱਤਰ :- 13 ਅਪ੍ਰੈਲ, 1919
ਪ੍ਰਸ਼ਨ 151. ਜਲ੍ਹਿਆਂਵਾਲੇ ਬਾਗ ਵਿੱਚ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ?
ਉੱਤਰ :- ਬ੍ਰਿਗੇਡੀਅਰ – ਜਨਰਲ ਰੈਜੀਨਾਲਡ ਡਾਇਰ ਨੇ
ਪ੍ਰਸ਼ਨ 152. ਹੰਟਰ ਕਮਿਸ਼ਨ ਕਿਸ ਲਈ ਬਣਾਇਆ ਗਿਆ?
ਉੱਤਰ :- ਜਲ੍ਹਿਆਂਵਾਲੇ ਬਾਗ ਦੀ ਘਟਨਾ ਦੀ ਜਾਂਚ ਕਰਨ ਲਈ
ਪ੍ਰਸ਼ਨ 153. ਹੰਟਰ ਕਮਿਸ਼ਨ ਦਾ ਚੈਅਰਮੈਨ ਕੌਣ ਸੀ?
ਉੱਤਰ :- ਲਾਰਡ ਵਿਲੀਅਮ ਹੰਟਰ
ਪ੍ਰਸ਼ਨ 154. ਗਦਰ ਪਾਰਟੀ ਸਥਾਪਨਾ ਕਰਨ ਵਾਲੇ ਕੌਣ ਸਨ?
ਉੱਤਰ :- ਬਾਬਾ ਸੋਹਣ ਸਿੰਘ ਭਕਨਾ
ਪ੍ਰਸ਼ਨ 155. ਗਦਰ ਪਾਰਟੀ ਦੇ ਮੁਖੀ ਕੌਣ ਸਨ?
ਉੱਤਰ :- ਲਾਲਾ ਹਰਦਿਆਲ
ਪ੍ਰਸ਼ਨ 156. ਗਦਰ ਪਾਰਟੀ ਦੁਆਰਾ ਛਾਪਿਆ ਜਾਣ ਵਾਲਾ ਹਫਤਾਵਾਰੀ ਅਖ਼ਬਾਰ ਦਾ ਕੀ ਨਾਂ ਸੀ?
ਉੱਤਰ :- ਹਿੰਦੁਸਤਾਨ (ਉਰਦੂ ਭਾਸ਼ਾ ਵਿੱਚ)
ਪ੍ਰਸ਼ਨ 157. 1913 ਈ: ਵਿੱਚ ਗਦਰ ਪਾਰਟੀ ਦੁਆਰਾ _____________ ਆਸ਼ਰਮ ਬਣਾਇਆ ਗਿਆ?
ਉੱਤਰ :- ਗਦਰ ਆਸ਼ਰਮ ਜਾਂ ਯੁਗਾਂਤਰ ਆਸ਼ਰਮ
ਪ੍ਰਸ਼ਨ 158. ਗਦਰ ਪਾਰਟੀ ਦਾ ਹੈਡਕੁਆਰਟਰ ਕਿੱਥੇ ਸੀ?
ਉੱਤਰ :- ਸੈਨ ਫਰਾਂਸਿਸਕੋ
ਪ੍ਰਸ਼ਨ 159. ਸਿੱਖ ਗੁਰਦੁਆਰਾ ਐਕਟ ਕਦੋਂ ਪਾਸ ਕੀਤਾ ਗਿਆ?
ਉੱਤਰ :- 1925
ਪ੍ਰਸ਼ਨ 160. ਸ਼ਹੀਦ ਭਗਤ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
ਉੱਤਰ :- 27 ਸਤੰਬਰ, 1907 ਨੂੰ ਬੰਗਾ, ਜ਼ਿਲ੍ਹਾ ਲਾਇਲਪੁਰ (ਜੋ ਹੁਣ ਪਾਕਿਸਤਾਨ ਵਿੱਚ ਹੈ) ਵਿਖੇ ਹੋਇਆ।
ਪ੍ਰਸ਼ਨ 161. ਸ਼ਹੀਦ ਭਗਤ ਸਿੰਘ ਦੇ ਪ੍ਰੇਰਨਾ ਸ੍ਰੋਤ ਕੌਣ ਸਨ?
ਉੱਤਰ :- ਮਦਨ ਲਾਲ ਢੀਂਗਰਾ ਅਤੇ ਕਰਤਾਰ ਸਿੰਘ ਸਰਾਭਾ
ਪ੍ਰਸ਼ਨ 162. ਸ਼ਹੀਦ ਭਗਤ ਸਿੰਘ ਕਿਸ ਪਾਰਟੀ ਦੇ ਮੈਂਬਰ ਬਣੇ?
ਉੱਤਰ :- ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ
ਪ੍ਰਸ਼ਨ 163. ਪੰਜਾਬ ਨੌਜਵਾਨ ਸਭਾ ਦਾ ਗਠਨ ਭਗਤ ਸਿੰਘ ਨੇ ਕਦੋਂ ਕੀਤਾ?
ਉੱਤਰ :- ਮਾਰਚ 1926
ਪ੍ਰਸ਼ਨ 164. ਭਗਤ ਸਿੰਘ ਨੇ ਕਾਕੋਰੀ ਕੇਸ ਤੋਂ ਬਾਅਦ ਰਿਪਬਲਿਕ ਐਸੋਸੀਏਸ਼ਨ ਦਾ ਪੁਨਰ ਨਿਰਮਾਣ ਕਰਕੇ ਕੀ ਨਾਮ ਰੱਖਿਆ?
ਉੱਤਰ :- ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ
ਪ੍ਰਸ਼ਨ 165. ਭਗਤ ਸਿੰਘ ਨੂੰ ਫਾਂਸੀ ਕਦੋਂ ਦਿੱਤੀ ਗਈ?
ਉੱਤਰ :- 23 ਮਾਰਚ 1929
ਪ੍ਰਸ਼ਨ 166. ਸੁਤੰਤਰਤਾ ਸੈਨਾਨੀ ਸ਼ਹੀਦ ਸੁਖਦੇਵ ਦਾ ਜਨਮ ਕਿੱਥੇ ਹੋਇਆ?
ਉੱਤਰ :- 15 ਮਈ, 1907 ਵਿੱਚ ਨੌਘਾਰਾ, ਲੁਧਿਆਣਾ ਵਿਖੇ
ਪ੍ਰਸ਼ਨ 167. ਪੰਜਾਬ ਬਾਊਂਡਰੀ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ?
ਉੱਤਰ :- 20 ਜੂਨ, 1947
ਪ੍ਰਸ਼ਨ 168. ਪੰਜਾਬ ਬਾਊਂਡਰੀ ਕਮਿਸ਼ਨ ਦੇ ਪ੍ਰਧਾਨ ਕੌਣ ਸਨ?
ਉੱਤਰ :- ਸਰ ਸਿਰੀਲ ਰੈਡਕਲਿਫ
ਪ੍ਰਸ਼ਨ 169. ਪੰਜਾਬ ਨੂੰ ਪਾਕਿਸਤਾਨ ਨਾਲੋਂ ਵੱਖ ਕਰਨ ਵਾਲੀ ਰੇਖਾ ਨੂੰ ਕੀ ਕਹਿੰਦੇ ਹਨ?
ਉੱਤਰ :- ਰੈਡਕਲਿਫ ਲਾਈਨ
ਪ੍ਰਸ਼ਨ 170. ਅਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਸਨ?
ਉੱਤਰ :- 13
ਪ੍ਰਸ਼ਨ 171. ਅਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿੱਥੇ ਬਣਾਈ ਗਈ?
ਉੱਤਰ :- ਸ਼ਿਮਲਾ
ਪ੍ਰਸ਼ਨ 172. ਪੈਪਸੂ ਤੋਂ ਕੀ ਭਾਵ ਹੈ?
ਉੱਤਰ :- ਪੂਰਬੀ ਪੰਜਾਬ ਪ੍ਰਦੇਸ਼ ਸਮੂਹ
ਪ੍ਰਸ਼ਨ 174. ਪੈਪਸੂ ਵਿੱਚ ਕਿੰਨੀਆਂ ਰਿਆਸਤਾਂ ਸਨ?
ਉੱਤਰ :- 8 (ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਕਲਸੀਆ, ਨਾਲਾਗੜ੍ਹ ਅਤੇ ਮਲੇਰਕੋਟਲਾ)
ਪ੍ਰਸ਼ਨ 175. ਪੈਪਸੂ ਦੇ ਗਵਰਨਰ ਕੌਣ ਸਨ?
ਉੱਤਰ :- ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ
ਪ੍ਰਸ਼ਨ 176. ਪੈਪਸੂ ਦੇ ਮੁੱਖ ਮੰਤਰੀ ਕੌਣ ਸਨ?
ਉੱਤਰ :- ਗਿਆਨ ਸਿੰਘ ਰਾੜੇਵਾਲਾ
ਪ੍ਰਸ਼ਨ 177. ਪੈਪਸੂ ਦੀ ਰਾਜਧਾਨੀ ਕਿੱਥੇ ਸੀ?
ਉੱਤਰ :- ਪਟਿਆਲਾ
ਪ੍ਰਸ਼ਨ 178. ਪੈਪਸੂ ਨੂੰ ਪੰਜਾਬ ਵਿੱਚ ਕਦੋਂ ਮਿਲਾਇਆ ਗਿਆ?
ਉੱਤਰ :- 1 ਨਵੰਬਰ, 1956
ਪ੍ਰਸ਼ਨ 179. ਆਧੁਨਿਕ ਪੰਜਾਬ ਕਦੋਂ ਹੋਂਦ ਵਿੱਚ ਆਇਆ?
ਉੱਤਰ :- 1 ਨਵੰਬਰ 1966
ਪ੍ਰਸ਼ਨ 180. ਕਿਸ ਕਮੇਟੀ ਦੀ ਸਿਫਾਰਿਸ਼ ਤੇ ਪੰਜਾਬ ਵਿੱਚੋਂ ਹਰਿਆਣਾ ਅਤੇ ਹਿਮਾਚਲ ਦੋ ਵੱਖਰੇ ਰਾਜ ਬਣਾਏ ਗਏ?
ਉੱਤਰ :- ਜੇ. ਸੀ. ਸ਼ਾਹ
ਪ੍ਰਸ਼ਨ 181. ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਕਦੋਂ ਬਣਾਇਆ ਗਿਆ?
ਉੱਤਰ :- 1 ਨਵੰਬਰ 1966
ਪ੍ਰਸ਼ਨ 182. ਚੰਡੀਗੜ੍ਹ ਨੂੰ ਕਿਸ ਨੇ ਡਿਜ਼ਾਈਨ ਕੀਤਾ?
ਉੱਤਰ :- ਫਰਾਂਸ ਦੇ ਆਰਕੀਟੈਕਟ ਲੀ ਕਾਰਬੂਜ਼ੀਅਰ
ਪ੍ਰਸ਼ਨ 183. ਚੰਡੀਗੜ੍ਹ ਦੇ ਪਹਿਲੇ ਚੀਫ ਕਮਿਸ਼ਨਰ ਕੌਣ ਸਨ?
ਉੱਤਰ :- ਮਹਿੰਦਰ ਸਿੰਘ ਰੰਧਾਵਾ
ਪ੍ਰਸ਼ਨ 184. ਰਾਜੀਵ ਲੌਂਗੋਵਾਲ ਸਮਝੌਤਾ ਕਦੋਂ ਹੋਇਆ?
ਉੱਤਰ :- 24 ਜੁਲਾਈ 1985
ਪ੍ਰਸ਼ਨ 185. ਪੰਜਾਬ ਦਾ 22ਵਾਂ ਜ਼ਿਲ੍ਹਾ ਕਿਹੜਾ ਹੈ?
ਉੱਤਰ :- ਫਾਜ਼ਿਲਕਾ
ਪ੍ਰਸ਼ਨ 187. ਵਿਰਾਸਤ – ਏ – ਖ਼ਾਲਸਾ ਕਿੱਥੇ ਹੈ?
ਉੱਤਰ :- ਅਨੰਦਪੁਰ ਸਾਹਿਬ
ਪ੍ਰਸ਼ਨ 188. ਪੰਜਾਬ ਨੂੰ ਪ੍ਰਸ਼ਾਸਨਿਕ ਵੰਡ ਦੇ ਆਧਾਰ ‘ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?
ਉੱਤਰ :- ਪੰਜ (ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਪਟਿਆਲਾ ਅਤੇ ਰੋਪੜ)
ਪ੍ਰਸ਼ਨ 189. ਫਰੀਦਕੋਟ ਜ਼ਿਲ੍ਹੇ ਦਾ ਨਾਮ ਕਿਸ ਸੂਫੀ ਸੰਤ ਦੇ ਨਾਮ ‘ਤੇ ਪਿਆ?
ਉੱਤਰ :- ਬਾਬਾ ਫਰੀਦ
ਪ੍ਰਸ਼ਨ 190. ਗੁਰਦੁਆਰਾ ਗੋਦੜੀ ਸਾਹਿਬ ਕਿੱਥੇ ਹੈ?
ਉੱਤਰ :- ਫਰੀਦਕੋਟ
ਪ੍ਰਸ਼ਨ 191. ਵਿਕਰਮਗੜ੍ਹ ਕਿਸ ਜ਼ਿਲ੍ਹੇ ਦਾ ਪੁਰਾਣਾ ਨਾਮ ਹੈ?
ਉੱਤਰ :- ਬਠਿੰਡਾ
ਪ੍ਰਸ਼ਨ 192. ਸਭ ਤੋਂ ਘੱਟ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ :- ਬਠਿੰਡਾ
ਪ੍ਰਸ਼ਨ 193. ਗੁਰੂ ਨਾਨਕ ਦੇਵ ਥਰਮਲ ਪਲਾਂਟ ਕਿਸ ਜ਼ਿਲ੍ਹੇ ਵਿੱਚ ਹੈ?
ਉੱਤਰ :- ਬਠਿੰਡਾ
ਪ੍ਰਸ਼ਨ 194. ਪੰਜਾਬ ਦੇ ਕਿਸ ਜ਼ਿਲ੍ਹੇ ਨੂੰ ‘ਚਿੱਟੇ ਸੋਨੇ ਦਾ ਖੇਤਰ’ ਕਿਹਾ ਜਾਂਦਾ ਹੈ?
ਉੱਤਰ :- ਮਾਨਸਾ
ਪ੍ਰਸ਼ਨ 195. ਤਲਵੰਡੀ ਸਾਬੋ ਥਰਮਲ ਪਲਾਂਟ ਕਿਸ ਜ਼ਿਲ੍ਹੇ ਵਿੱਚ ਹੈ?
ਉੱਤਰ :- ਮਾਨਸਾ
ਪ੍ਰਸ਼ਨ 196. ਪੰਜਾਬ ਦਾ ਸਭ ਤੋਂ ਘੱਟ ਸਾਖਰਤਾ ਦਰ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ :- ਮਾਨਸਾ
ਪ੍ਰਸ਼ਨ 197. ਬਰਤਾਨਵੀ ਰਾਜ ਦਾ ਸਭ ਤੋਂ ਪੁਰਾਣਾ ਜ਼ਿਲ੍ਹਾ ਕਿਹੜਾ ਹੈ?
ਉੱਤਰ :- ਫਿਰੋਜ਼ਪੁਰ
ਪ੍ਰਸ਼ਨ 198. ਐਂਗਲੋ ਸਿੱਖ ਵਾਰ ਮੈਮੋਰੀਅਲ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ?
ਉੱਤਰ :- ਫਿਰੋਜ਼ਪੁਰ
ਪ੍ਰਸ਼ਨ 199. ‘ਸ਼ਹੀਦਾਂ ਦੀ ਧਰਤੀ’ ਕਿਸ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ?
ਉੱਤਰ :- ਫਿਰੋਜ਼ਪੁਰ ਨੂੰ
ਪ੍ਰਸ਼ਨ 200. ਆਪਣੀਆਂ ਨਿੰਬੂ ਪ੍ਰਜਾਤੀ ਦੀਆਂ ਵਿਲੱਖਣ ਕਿਸਮਾਂ ਕਾਰਨ ਕਿਸ ਜ਼ਿਲ੍ਹੇ ਨੂੰ ‘ਪੰਜਾਬ ਦਾ ਕੈਲੀਫੋਰਨੀਆ’ ਕਿਹਾ ਜਾਂਦਾ ਹੈ?
ਉੱਤਰ :- ਫਾਜ਼ਿਲਕਾ
ਪ੍ਰਸ਼ਨ 201. ਮਾਘੀ ਦਾ ਮੇਲਾ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਲਗਦਾ ਹੈ?
ਉੱਤਰ :- ਮੁਕਤਸਰ ਸਾਹਿਬ
ਪ੍ਰਸ਼ਨ 202. ‘ਖਿਦਰਾਣੇ ਦੀ ਢਾਬ’ ਕਿਸ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ?
ਉੱਤਰ :- ਮੁਕਤਸਰ ਸਾਹਿਬ
ਪ੍ਰਸ਼ਨ 203. ਜ਼ਿਲ੍ਹਾ ਪਟਿਆਲਾ ਦੇ ਬਾਨੀ ਕੌਣ ਸਨ?
ਉੱਤਰ :- ਬਾਬਾ ਆਲਾ ਸਿੰਘ
ਪ੍ਰਸ਼ਨ 204. ਆਲਾ ਸਿੰਘ ਦੀ ਪੱਟੀ ਕਿਸ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ?
ਉੱਤਰ :- ਪਟਿਆਲਾ
ਪ੍ਰਸ਼ਨ 205. ਨਿਊਨਤਮ ਜਨਸੰਖਿਆ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ :- ਬਰਨਾਲਾ
ਪ੍ਰਸ਼ਨ 206. ਸੰਘੋਲ ਹੜੱਪਾ ਸੱਭਿਅਤਾ ਨਾਲ ਸਬੰਧਿਤ ਪੁਰਾਤਨ ਥਾਂ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ?
ਉੱਤਰ :- ਫਤਿਹਗੜ੍ਹ ਸਾਹਿਬ
ਪ੍ਰਸ਼ਨ 207. ਪੰਜਾਬ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ :- ਲੁਧਿਆਣਾ
ਪ੍ਰਸ਼ਨ 208. ਪੰਜਾਬ ਦਾ ਸਭ ਤੋਂ ਵੱਧ ਜਨਸੰਖਿਆ ਘਣਤਾ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ :- ਲੁਧਿਆਣਾ
ਪ੍ਰਸ਼ਨ 209. ਦੇਵੀ ਤਲਾਬ ਮੰਦਿਰ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ?
ਉੱਤਰ :- ਜਲੰਧਰ
ਪ੍ਰਸ਼ਨ 210. ਹਰੀ ਵੱਲਭ ਸੰਗੀਤ ਮੇਲਾ ਅਤੇ ਬਾਬਾ ਸੋਢਲ ਮੇਲਾ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਲਗਦਾ ਹੈ?
ਉੱਤਰ :- ਜਲੰਧਰ
ਪ੍ਰਸ਼ਨ 211. ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ?
ਉੱਤਰ :- ਗੁਰੂ ਰਾਮ ਦਾਸ ਜੀ
ਪ੍ਰਸ਼ਨ 212. ਨਿਊਨਤਮ ਬਾਲਗ ਲਿੰਗ ਅਨੁਪਾਤ ਵਾਲਾ ਕਿਹੜਾ ਜ਼ਿਲ੍ਹਾ ਹੈ?
ਉੱਤਰ :- ਤਰਨਤਾਰਨ
ਪ੍ਰਸ਼ਨ 213. ਅਧਿਕਤਮ ਦਸ਼ਕ ਵਿਕਾਸ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੋਇਆ?
ਉੱਤਰ :- ਮੋਹਾਲੀ
ਪ੍ਰਸ਼ਨ 214. ਖੇਤਰਫਲ ਅਨੁਸਾਰ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਛੋਟਾ ਹੈ?
ਉੱਤਰ :- ਮੋਹਾਲੀ
ਪ੍ਰਸ਼ਨ 215. ਕਿੰਨੇ ਰਾਸ਼ਟਰੀ ਮੁੱਖ ਮਾਰਗ ਪੰਜਾਬ ਵਿੱਚੋਂ ਲੰਘਦੇ ਹਨ?
ਉੱਤਰ :- 12
ਪ੍ਰਸ਼ਨ 216. ਪੰਜਾਬ ਵਿੱਚ ਕਿੰਨੇ ਅੰਤਰ ਰਾਸ਼ਟਰੀ ਹਵਾਈ ਅੱਡੇ ਹਨ?
ਉੱਤਰ :- 2
ਪ੍ਰਸ਼ਨ 217. ‘ਦੋਸਤੀ’ ਬੱਸ ਸੇਵਾ ਕਿੱਥੇ ਸ਼ੁਰੂ ਕੀਤੀ ਗਈ ਸੀ?
ਉੱਤਰ :- ਅੰਮ੍ਰਿਤਸਰ ਤੋਂ ਲਾਹੌਰ
ਪ੍ਰਸ਼ਨ 218. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ?
ਉੱਤਰ :- ਗੁਰਮੁਖੀ
ਪ੍ਰਸ਼ਨ 219. ਗੁਰਮੁਖੀ ਲਿਪੀ ਦਾ ਧੁਰਾ ਕਿਹੜੀ ਲਿਪੀ ਹੈ?
ਉੱਤਰ :- ਬ੍ਰਾਹਮੀ ਲਿਪੀ
ਪ੍ਰਸ਼ਨ 220. ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਦਫਤਰੀ ਭਾਸ਼ਾ ਵਜੋਂ ਕਦੋਂ ਅਪਣਾਇਆ ਗਿਆ?
ਉੱਤਰ :- 13 ਅਪ੍ਰੈਲ, 1968
ਪ੍ਰਸ਼ਨ 221. ਪੰਜਾਬ ਦੀ ਟਕਸਾਲੀ ਬੋਲੀ ਕਿਹੜੀ ਉਪ-ਭਾਸ਼ਾ ਹੈ?
ਉੱਤਰ :- ਮਾਝੀ
ਪ੍ਰਸ਼ਨ 222. ਕਿਸ ਨੂੰ ਸ਼ਕਰਗੰਜ ਜਾਂ ਗੰਜ ਏ ਸ਼ੱਕਰ (ਚੀਨੀ ਜਾਂ ਖੰਡ ਦਾ ਖਾਨ) ਕਿਹਾ ਜਾਂਦਾ ਹੈ?
ਉੱਤਰ :- ਸ਼ੇਖ ਫਰੀਦ ਨੂੰ
ਪ੍ਰਸ਼ਨ 223. ਸ਼ੇਖ ਫ਼ਰੀਦ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
ਉੱਤਰ :- 1173 ਈ: ਵਿੱਚ ਕੌਥੇਵਾਲ (ਨੇੜੇ ਮੁਲਤਾਨ)
ਪ੍ਰਸ਼ਨ 224. ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਕਿਹੜੀਆਂ ਹਨ?
ਉੱਤਰ :- ਜਪੁਜੀ ਸਾਹਿਬ, ਸਿੱਧ ਗੋਸ਼ਟ, ਦੱਖਣੀ ਓਅੰਕਾਰ, ਕੀਰਤਨ ਸੋਹਿਲਾ ਅਤੇ ਬਾਰਾਂ ਮਾਹ
ਪ੍ਰਸ਼ਨ 225. ‘ਆਦਿ ਗ੍ਰੰਥ’ ਦੀ ਰਚਨਾ ਕਿਸ ਨੇ ਕੀਤੀ?
ਉੱਤਰ :- ਗੁਰੂ ਅਰਜਨ ਦੇਵ ਜੀ ਨੇ
ਪ੍ਰਸ਼ਨ 226. ਸੁਖਮਨੀ ਸਾਹਿਬ ਕਿਸ ਗੁਰੂ ਦੀ ਰਚਨਾ ਹੈ?
ਉੱਤਰ :- ਗੁਰੂ ਅਰਜਨ ਦੇਵ ਜੀ
ਪ੍ਰਸ਼ਨ 227. ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਕਿਹੜੀਆਂ ਹਨ?
ਉੱਤਰ :- ਵਾਰਾਂ ਅਤੇ ਕਬਿੱਤ ਸਵਈਏ
ਪ੍ਰਸ਼ਨ 228. ਸ਼ਾਹ ਹੁਸੈਨ ਕਿੱਥੇ ਪੈਦਾ ਹੋਏ?
ਉੱਤਰ :- 1538 ਈ: ਲਾਹੌਰ (ਪਾਕਿਸਤਾਨ)
ਪ੍ਰਸ਼ਨ 229. ਸ਼ਾਹ ਹੁਸੈਨ ਕਿਸ ਮੁਗਲ ਬਾਦਸ਼ਾਹ ਦੇ ਸਮਕਾਲੀ ਸਨ?
ਉੱਤਰ :- ਅਕਬਰ ਅਤੇ ਜਹਾਂਗੀਰ
ਪ੍ਰਸ਼ਨ 230. ਪੰਜਾਬੀ ਵਿੱਚ ਕਾਫ਼ੀ ਰੂਪ ਦੀ ਰਚਨਾ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ?
ਉੱਤਰ :- ਸ਼ਾਹ ਹੁਸੈਨ
ਪ੍ਰਸ਼ਨ 231. ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਕਿਹੜੀਆਂ ਹਨ?
ਉੱਤਰ :- ਜਾਪ ਸਾਹਿਬ, ਅਕਾਲ ਉਸਤਤ, ਬਿਚਿੱਤਰ ਨਾਟਕ, ਚੰਡੀ ਚਰਿੱਤਰ, ਚੰਡੀ ਦੀ ਵਾਰ, ਗਿਆਨ ਪ੍ਰਬੋਧ, ਚੌਬੀਸ ਅਵਤਾਰ, ਖਾਲਸੇ ਦੀ ਮਹਿਮਾ, ਸਵਈਏ ਅਤੇ ਜ਼ਫ਼ਰਨਾਮਾ।
ਪ੍ਰਸ਼ਨ 232. ਦਸਮ ਗ੍ਰੰਥ ਜਾਂ ਦਸਵੇਂ ਪਾਤਸ਼ਾਹ ਦਾ ਗ੍ਰੰਥ ਕਿਸ ਨੇ ਲਿਖਿਆ?
ਉੱਤਰ :- ਗੁਰੂ ਗੋਬਿੰਦ ਸਿੰਘ ਜੀ ਨੇ
ਪ੍ਰਸ਼ਨ 233. ਬੁੱਲ੍ਹੇ ਸ਼ਾਹ ਦੀਆਂ ਰਚਨਾਵਾਂ ਕਿਹੜੀਆਂ ਹਨ?
ਉੱਤਰ :-
- ਮੱਕੇ ਗਿਆਂ ਗੱਲ ਮੁੱਕਦੀ ਨਾਹੀਂ,
- ਬੁੱਲ੍ਹਾ ਕੀ ਜਾਣਾਂ ਮੈਂ ਕੌਣ,
- ਮੈਂ ਜਾਣਾ ਜੋਗੀ ਦੇ ਨਾਲ,
- ਇਸ਼ਕ ਦੀ ਨਵੀਓਂ ਨਵੀਂ ਬਹਾਰ,
- ਇੱਕ ਨੁਕਤੇ ਵਿੱਚ ਗੱਲ ਮੁੱਕਦੀ ਐ।
ਪ੍ਰਸ਼ਨ 234. ਵਾਰਿਸ ਸ਼ਾਹ ਕਿੱਥੋਂ ਦੇ ਰਹਿਣ ਵਾਲੇ ਸਨ?
ਉੱਤਰ :- ਪਾਕਿਸਤਾਨ ਦੇ ਜੰਡਿਆਲਾ ਸ਼ੇਰ ਖਾਨ
ਪ੍ਰਸ਼ਨ 235. ਹੀਰ-ਰਾਝਾਂ ਕਿਸ ਦੀ ਰਚਨਾ ਹੈ?
ਉੱਤਰ :- ਵਾਰਿਸ ਸ਼ਾਹ
ਪ੍ਰਸ਼ਨ 236. ਭਾਈ ਕਾਹਨ ਸਿੰਘ ਨਾਭਾ ਦੀਆਂ ਰਚਨਾਵਾਂ
ਉੱਤਰ :- ਗੁਰੂ ਸ਼ਬਦ ਰਤਨਾਕਰ ਮਹਾਨਕੋਸ਼,
ਰਾਜ ਧਰਮ,
ਨਾਟਕ ਭਾਵਰਥ ਦੀਪਿਕਾ,
ਹਮ ਹਿੰਦੂ ਨਹੀਂ,
ਗੁਰਮਿਤ ਪ੍ਰਭਾਕਰ,
ਗੁਰਮਿਤ ਸੁਧਾਕਰ,
ਗੁਰੂ ਚੰਦ ਦਿਵਾਕਰ,
ਗੁਰੂ ਸ਼ਬਦ ਅੰਧਕਾਰ,
ਗੁਰੂ ਗਿਰਾ ਕਸੌਟੀ,
ਵਿਸ਼ਨੂੰ ਪੁਰਾਣ,
ਸ਼ਾਧੂ ਅਤੇ ਚੰਡੀ ਦੀ ਵਾਰ
ਪ੍ਰਸ਼ਨ 237. ਪੰਜਾਬੀ ਭਾਸ਼ਾ ਦਾ ਪਹਿਲਾ ਨਾਟਕ ਕਿਹੜਾ ਸੀ?
ਉੱਤਰ :- ਰਾਜਾ ਲੱਖ ਦਾਤਾ ਸਿੰਘ (1910)
ਪ੍ਰਸ਼ਨ 238. ਭਾਈ ਵੀਰ ਸਿੰਘ ਦੀਆਂ ਰਚਨਾਵਾਂ:
ਉੱਤਰ :- ਸੁੰਦਰੀ, ਬਿਜੇ ਸਿੰਘ, ਸਤਵੰਤ ਕੌਰ, ਬਾਬਾ ਨੌਧ ਸਿੰਘ, ਦਿਲ ਤਰੰਗ, ਤ੍ਰੇਲ ਤੁਪਕੇ, ਲਹਿਰਾਂ ਦੇ ਹਾਰ, ਮਟਕ-ਹੁਲਾਰੇ, ਬਿਜਲੀਆਂ ਦੇ ਹਾਰ ਅਤੇ ਮੇਰੇ ਸਾਈਆਂ ਜੀਓ।
ਪ੍ਰਸ਼ਨ 239. ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ:
ਉੱਤਰ :- ਪੰਜਾਬੀ ਵਿੱਚ: ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਲੇਖ, ਖੁੱਲ੍ਹੇ ਅਸਮਾਨੀ ਰੰਗ, ਪੂਰਨ ਨਾਥ ਜੋਗੀ।
ਅੰਗਰੇਜ਼ੀ ਵਿੱਚ: ਸਿਸਟਰਜ਼ ਆਫ਼ ਸਪਿਨਿੰਗ ਵੀਲ, ਅਨਸਟਰੰਗ ਬੀਡਜ਼, ਦ ਸਪਿਰਿਟ ਆਫ਼ ਓਰੀਐਂਟਲ ਪੋਇਟਰੀ।
ਪ੍ਰਸ਼ਨ 240. ਪੰਜਾਬੀ ਨਾਟਕ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ?
ਉੱਤਰ :- ਈਸ਼ਵਰ ਚੰਦਰ ਨੰਦਾ
ਪ੍ਰਸ਼ਨ 241. ਨਾਨਕ ਸਿੰਘ ਦੀਆਂ ਰਚਨਾਵਾਂ:
ਉੱਤਰ :- ਚਿੱਟਾ ਲਹੂ, ਫੌਲਾਦੀ ਫੁੱਲ, ਕਾਗਜ਼ਾਂ ਦੀ ਬੇੜੀ, ਪਿਆਰ ਦੀ ਦੁਨੀਆਂ, ਧੁੰਦਲੇ ਪਰਛਾਵੇਂ, ਲਵ ਮੈਰਿਜ, ਗਰੀਬ ਦੀ ਦੁਨੀਆਂ, ਅੱਧ ਖਿੜਿਆ ਫੁੱਲ, ਪਵਿੱਤਰ ਪਾਪੀ, ਜੀਵਨ ਸੰਗਰਾਮ, ਟੁੱਟੀ ਵੀਣਾ, ਗੁੱਗਾ ਜਲ ਵਿੱਚ ਸ਼ਰਾਬ, ਦੂਰ ਕਿਨਾਰਾ, ਖੂਨ ਦੇ ਸੋਹਿਲੇ, ਅੱਗ ਦੀ ਖੇਡ, ਕੱਟੀ ਹੋਈ ਪਤੰਗ, ਸੁਮਨ ਕਾਂਤਾ, ਆਦਮ ਖੋਰ, ਇੱਕ ਮਿਆਨ ਦੋ ਤਲਵਾਰਾਂ ਅਤੇ ਖੂਨੀ ਵਿਸਾਖੀ
ਪ੍ਰਸ਼ਨ 242. ਨਾਨਕ ਸਿੰਘ ਨੂੰ ਕਿਹੜੀਆਂ ਰਚਨਾ ਲਈ 1962 ਈ: ਸਾਹਿਤ ਅਕਾਦਮੀ ਅਵਾਰਡ ਮਿਲਿਆ?
ਉੱਤਰ :- ਇੱਕ ਮਿਆਨ ਦੋ ਤਲਵਾਰਾਂ
ਪ੍ਰਸ਼ਨ 243. ਪ੍ਰੋਫੈਸਰ ਮੋਹਨ ਸਿੰਘ ਦੀਆਂ ਰਚਨਾਵਾਂ:
ਉੱਤਰ :- ਸਾਵੇ ਪੱਤਰ, ਬੂਹੇ ਕਸੁੰਭੜਾ, ਅੱਧਵਾਟੇ, ਕੱਚ-ਸੱਚ, ਅਵਾਜ਼ਾਂ, ਵੱਡਾ ਵੇਲਾ, ਜੈਮੀਰ ਜੰਦਰੇ, ਨਾਨਕਾਇਣ ਅਤੇ ਪੰਜ ਦਰਿਆ
ਪ੍ਰਸ਼ਨ 244. ਗੁਰਦਿਆਲ ਸਿੰਘ ਦੀਆਂ ਰਚਨਾਵਾਂ
ਉੱਤਰ :- ਭਾਗੇ ਵਾਲਾ, ਮੜ੍ਹੀ ਦਾ ਦੀਵਾ, ਅਣਹੋਣੀ, ਅੱਧ ਚਾਨਣੀ ਰਾਤ, ਅੰਨ੍ਹੇ ਘੋੜੇ ਦਾ ਦਾਨ, ਸੱਗੀ ਫੁੱਲ, ਕੁੱਤਾ ਤੇ ਆਦਮੀ, ਰੇਗਨਾ ਪਿੰਡ
ਪ੍ਰਸ਼ਨ 245. ਗੁਰਦਿਆਲ ਸਿੰਘ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ?
ਉੱਤਰ :- ਅੱਧ ਚਾਨਣੀ ਰਾਤ
ਪ੍ਰਸ਼ਨ 246. ਗਿਆਨਪੀਠ ਪੁਰਸਕਾਰ ਜਿੱਤਣ ਵਾਲੇ ਪਹਿਲੇ ਪੰਜਾਬੀ ਸਾਹਿਤਕਾਰ ਕਿਹੜੇ ਸਨ?
ਉੱਤਰ :- ਗੁਰਦਿਆਲ ਸਿੰਘ
ਪ੍ਰਸ਼ਨ 247. ਬਲਵੰਤ ਗਾਰਗੀ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ?
ਉੱਤਰ :- ਰੰਗ ਮੰਚ
ਪ੍ਰਸ਼ਨ 248. ਸਾਹਿਤ ਅਕਾਦਮੀ ਅਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਕੌਣ ਸੀ?
ਉੱਤਰ :- ਅੰਮ੍ਰਿਤਾ ਪ੍ਰੀਤਮ
ਪ੍ਰਸ਼ਨ 249. ਅੰਮ੍ਰਿਤਾ ਪ੍ਰੀਤਮ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ?
ਉੱਤਰ :- ਸੁਨੇਹੜੇ
ਪ੍ਰਸ਼ਨ 250. ਨਾਟਕ ਲੂਣਾ ਕਿਸ ਪੰਜਾਬੀ ਲੇਖਕ ਦੀ ਰਚਨਾ ਹੈ?
ਉੱਤਰ :- ਸ਼ਿਵ ਕੁਮਾਰ ਬਟਾਲਵੀ
ਪ੍ਰਸ਼ਨ 251. ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਲੇਖਕ ਕੌਣ ਸਨ?
ਉੱਤਰ :- ਸ਼ਿਵ ਕੁਮਾਰ ਬਟਾਲਵੀ
ਪ੍ਰਸ਼ਨ 252. ‘ਕਥਾ ਕਹੋ ਉਰਵਸ਼ੀ’ ਕਿਸ ਦੀ ਰਚਨਾ ਹੈ?
ਉੱਤਰ :- ਦਲੀਪ ਕੌਰ ਟਿਵਾਣਾ
ਪ੍ਰਸ਼ਨ 253. ਦਲੀਪ ਕੌਰ ਟਿਵਾਣਾ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ?
ਉੱਤਰ :- ਏਹੁ ਹਮਾਰਾ ਜੀਵਣਾ
ਪ੍ਰਸ਼ਨ 254. ਦਲੀਪ ਕੌਰ ਟਿਵਾਣਾ ਨੂੰ ਕਿਸ ਰਚਨਾ ਲਈ ਸਰਸਵਤੀ ਸਨਮਾਨ ਮਿਲਿਆ?
ਉੱਤਰ :- ਕਥਾ ਕਹੋ ਉਰਵਸ਼ੀ
ਪ੍ਰਸ਼ਨ 255. ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ:
ਉੱਤਰ :- ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਦਾ ਸੁਲਤਾਨ, ਦਰਦਮੰਦਾਂ ਦੀਆਂ ਆਹੀਂ, ਲੂਣਾ, ਮੈਂ ਤੇ ਮੈਂ, ਆਰਤੀ, ਅਲਵਿਦਾ।
ਪ੍ਰਸ਼ਨ 256. ਸੁਰਜੀਤ ਪਾਤਰ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ?
ਉੱਤਰ :- ਹਨੇਰੇ ਵਿੱਚ ਸੁਲਗਦੀ ਵਰਨਮਾਲਾ
ਪ੍ਰਸ਼ਨ 257. ਲਫ਼ਜ਼ਾਂ ਦੀ ਦਰਗਾਹ ਲਈ ਕਿਸ ਸਾਹਿਤਕਾਰ ਨੂੰ ਸਰਸਵਤੀ ਸਨਮਾਨ ਮਿਲਿਆ?
ਉੱਤਰ :- ਸੁਰਜੀਤ ਪਾਤਰ
ਪ੍ਰਸ਼ਨ 258. ਗਿਆਨ ਪੀਠ ਅਵਾਰਡ ਜਿੱਤਣ ਵਾਲੇ
ਉੱਤਰ :- ਅੰਮ੍ਰਿਤਾ ਪ੍ਰੀਤਮ ਅਤੇ ਗੁਰਦਿਆਲ ਸਿੰਘ
ਪ੍ਰਸ਼ਨ 259. ਸਭ ਤੋਂ ਪਹਿਲਾ ਸਾਹਿਤ ਅਕਾਦਮੀ ਅਵਾਰਡ ਕਿਸ ਪੰਜਾਬੀ ਲੇਖਕ ਨੂੰ ਮਿਲਿਆ?
ਉੱਤਰ :- ਭਾਈ ਵੀਰ ਸਿੰਘ (ਮੇਰੇ ਸਾਈਆਂ ਜੀਓ ਲਈ)
ਪ੍ਰਸ਼ਨ 260. ਸਰਸਵਤੀ ਸਨਮਾਨ ਕਿਹੜੇ ਪੰਜਾਬੀ ਲੇਖਕਾਂ ਨੂੰ ਮਿਲ ਚੁੱਕਾ ਹੈ?
ਉੱਤਰ :-
- ਹਰਭਜਨ ਸਿੰਘ (1994) `ਰੁੱਖ ਤੇ ਰਿਸ਼ੀ` ਲਈ
- ਦਲੀਪ ਕੌਰ ਟਿਵਾਣਾ (2001) `ਕਥਾ ਕਹੋ ਉਰਵਸ਼ੀ` ਲਈ
- ਸੁਰਜੀਤ ਪਾਤਰ (2009) `ਲਫ਼ਜ਼ਾਂ ਦੀ ਦਰਗਾਹ` ਲਈ
ਪ੍ਰਸ਼ਨ 261. ਮੁਕਤਸਰ ਦਾ ਮਾਘੀ ਮੇਲਾ ਕਿਸ ਦੀ ਯਾਦ ਵਿੱਚ ਲਗਦਾ ਹੈ?
ਉੱਤਰ :- ਚਾਲੀ ਮੁਕਤਿਆਂ ਦੀ ਯਾਦ ਵਿੱਚ
ਪ੍ਰਸ਼ਨ 262. ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਕਿਸ ਜ਼ਿਲ੍ਹੇ ਵਿੱਚ ਲਗਦਾ ਹੈ?
ਉੱਤਰ :- ਪਿੰਡ ਕਿਲ੍ਹਾ ਰਾਏਪੁਰ ਜ਼ਿਲ੍ਹਾ ਲੁਧਿਆਣਾ
ਪ੍ਰਸ਼ਨ 263. ਜਰਗ ਦਾ ਮੇਲਾ ਕਿਸ ਜ਼ਿਲ੍ਹੇ ਵਿੱਚ ਲਗਦਾ ਹੈ?
ਉੱਤਰ :- ਪਿੰਡ ਜਰਗ, ਜ਼ਿਲ੍ਹਾ ਲੁਧਿਆਣਾ
ਪ੍ਰਸ਼ਨ 264. ਜਰਗ ਦੇ ਮੇਲੇ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ?
ਉੱਤਰ :- ਸ਼ੀਤਲਾ ਮਾਤਾ ਦੀ
ਪ੍ਰਸ਼ਨ 265. ਪੰਜਾਬ ਦੇ ਕਿਸ ਮੇਲੇ ਨੂੰ ਬੀਬਿੜਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ?
ਉੱਤਰ :- ਜਰਗ ਦੇ ਮੇਲੇ ਨੂੰ
ਪ੍ਰਸ਼ਨ 266. ਰੋਜ਼ਾ ਸਰੀਫ਼ ‘ਉਰਸ’ ਮੇਲਾ ਕਿੱਥੇ ਲਗਦਾ ਹੈ?
ਉੱਤਰ :- ਜ਼ਿਲ੍ਹਾ ਫਤਿਹਗੜ੍ਹ ਸਾਹਿਬ
ਪ੍ਰਸ਼ਨ 267. ਰੋਜ਼ਾ ਸਰੀਫ਼ ‘ਉਰਸ’ ਮੇਲਾ ਕਿਸ ਦੀ ਯਾਦ ਵਿੱਚ ਲਗਦਾ ਹੈ?
ਉੱਤਰ :- ਸੂਫੀ ਸੰਤ ਸੇਖ ਅਹਿਮਦ ਫਾਰੂਕੀ ਸਰਹਿੰਦੀ
ਪ੍ਰਸ਼ਨ 268. ਬਾਬਾ ਸੋਢਲ ਮੇਲਾ ਕਿੱਥੇ ਲਗਦਾ ਹੈ?
ਉੱਤਰ :- ਜਲੰਧਰ
ਪ੍ਰਸ਼ਨ 269. ਗੁੱਗਾ ਪੀਰ ਦੀ ਯਾਦ ਵਿੱਚ ਲੱਗਣ ਵਾਲਾ ਮੇਲਾ ਕਿਹੜਾ ਹੈ?
ਉੱਤਰ :- ਛਪਾਰ ਦਾ ਮੇਲਾ
ਪ੍ਰਸ਼ਨ 270. ਰੋਸ਼ਨੀਆਂ ਦਾ ਮੇਲਾ ਕਿੱਥੇ ਲਗਦਾ ਹੈ?
ਉੱਤਰ :- ਜਗਰਾਵਾਂ
ਪ੍ਰਸ਼ਨ 271. ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੱਗਣ ਵਾਲਾ ਸ਼ਹੀਦੀ ਜੋੜ ਮੇਲਾ ਕਿੱਥੇ ਲਗਦਾ ਹੈ?
ਉੱਤਰ :- ਫਤਿਹਗੜ੍ਹ ਸਾਹਿਬ
ਪ੍ਰਸ਼ਨ 272. ਹਰੀਵੱਲਭ ਸੰਗੀਤ ਮੇਲਾ ਕਿੱਥੇ ਲਗਦਾ ਹੈ?
ਉੱਤਰ :- ਜਲੰਧਰ ਦੇ ਦੇਵੀ ਤਲਾਬ ਮੰਦਿਰ ਦੇ ਕੰਢੇ
ਪ੍ਰਸ਼ਨ 273. ਹੈਦਰਸ਼ੇਖ ਦਾ ਮੇਲਾ ਕਿੱਥੇ ਲਗਦਾ ਹੈ?
ਉੱਤਰ :- ਮਲੇਰਕੋਟਲਾ
ਪ੍ਰਸ਼ਨ 274. ਹੋਲਾ ਮਹੱਲਾ ਕਿੱਥੇ ਮਨਾਇਆ ਜਾਂਦਾ ਹੈ?
ਉੱਤਰ :- ਅਨੰਦਪੁਰ ਸਾਹਿਬ
ਪ੍ਰਸ਼ਨ 275. ਪੰਜਾਬ ਦੀਆਂ ਔਰਤਾਂ ਦੇ ਲੋਕ ਨਾਚ ਕਿਹੜੇ ਹਨ?
ਉੱਤਰ :- ਸੰਮੀ, ਗਿੱਧਾ, ਜਾਗੋ, ਕਿੱਕਲੀ
ਪ੍ਰਸ਼ਨ 276. ਪੰਜਾਬ ਦੇ ਮਰਦਾਂ ਦੇ ਲੋਕ ਨਾਚ ਕਿਹੜੇ ਹਨ?
ਉੱਤਰ :- ਭੰਗੜਾ, ਡੰਕਾਰਾ, ਧਮਾਲ, ਗੱਤਕਾ, ਲੁੱਢੀ, ਜੁੱਲੀ, ਮਲਵਈ ਗਿੱਧਾ
ਪ੍ਰਸ਼ਨ 277. ਮਰਦਾਂ ਅਤੇ ਔਰਤਾਂ ਦੇ ਸਾਂਝੇ ਲੋਕ ਨਾਚ
ਉੱਤਰ :- ਕਾਰਬੀ, ਜਿੰਦੂਆ
ਪ੍ਰਸ਼ਨ 278. ਪੰਜਾਬ ਕੇਸਰੀ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ :- ਲਾਲਾ ਲਾਜਪਤ ਰਾਏ
ਪ੍ਰਸ਼ਨ 279. ਜਦੋਂ ਲਾਲਾ ਲਾਜਪਤ ਰਾਏ ‘ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਤਾਂ ਕਿਸ ਦਾ ਵਿਰੋਧ ਕਰ ਰਹੇ ਸਨ?
ਉੱਤਰ :- ਸਾਈਮਨ ਕਮਿਸ਼ਨ ਦਾ
ਪ੍ਰਸ਼ਨ 280. ਫਲਾਇੰਗ ਸਿੱਖ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ :- ਮਿਲਖਾ ਸਿੰਘ
ਪ੍ਰਸ਼ਨ 281. ਚੰਡੀਗੜ੍ਹ ਦਾ ਰਾਕ ਗਾਰਡਨ ਕਿਸ ਨੇ ਬਣਾਇਆ?
ਉੱਤਰ :- ਨੇਕ ਚੰਦ
ਪ੍ਰਸ਼ਨ 282. _______ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਪੰਜਾਬ ਭੇਜਿਆ।
ਉੱਤਰ :- ਬੰਦਾ ਬਹਾਦਰ
ਪ੍ਰਸ਼ਨ 283. ਬੰਦਾ ਬਹਾਦਰ ਨੇ ਕਿਸ ਨੂੰ ਹਰਾ ਕੇ ਸਰਹਿੰਦ ਫਤਿਹ ਕੀਤੀ?
ਉੱਤਰ :- ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ
ਪ੍ਰਸ਼ਨ 284. ਵਜ਼ੀਰ ਖਾਨ ਨੂੰ ਬੰਦਾ ਬਹਾਦਰ ਨੇ ਕਿਸ ਲੜਾਈ ਵਿੱਚ ਹਰਾਇਆ?
ਉੱਤਰ :- ਚੱਪੜ ਚਿੜੀ
ਪ੍ਰਸ਼ਨ 285. ਬੰਦਾ ਬਹਾਦਰ ਕਿਸ ਲੜਾਈ ਵਿੱਚ ਹਾਰਿਆ?
ਉੱਤਰ :- ਗੁਰਦਾਸ ਨੰਗਲ (ਗੁਰਦਾਸਪੁਰ)
ਪ੍ਰਸ਼ਨ 286. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕੀ ਕਿਹਾ ਜਾਂਦਾ ਸੀ?
ਉੱਤਰ :- ਲਾਹੌਰ ਦਰਬਾਰ
ਪ੍ਰਸ਼ਨ 287. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਕੀ ਸੀ?
ਉੱਤਰ :- ਸਰਦਾਰ ਮਹਾਂ ਸਿੰਘ
ਪ੍ਰਸ਼ਨ 288. ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਕਿਸ ਨੇ ਬਣਵਾਇਆ?
ਉੱਤਰ :- ਮਹਾਰਾਜਾ ਰਣਜੀਤ ਸਿੰਘ
ਪ੍ਰਸ਼ਨ 289. ਰਾਜਾ ਸਾਂਸੀ ਹਵਾਈ ਅੱਡਾ ਕਿੱਥੇ ਹੈ?
ਉੱਤਰ :- ਅੰਮ੍ਰਿਤਸਰ
ਪ੍ਰਸ਼ਨ 290. ਹਿੰਦ ਦੀ ਚਾਦਰ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ :- ਗੁਰੂ ਤੇਗ ਬਹਾਦਰ
ਪ੍ਰਸ਼ਨ 291. ਸ਼ਹੀਦਾਂ ਦੇ ਸਰਤਾਜ ਕਿਸ ਗੁਰੂ ਨੂੰ ਕਿਹਾ ਜਾਂਦਾ ਹੈ?
ਉੱਤਰ :- ਗੁਰੂ ਅਰਜਨ ਦੇਵ ਜੀ
ਪ੍ਰਸ਼ਨ 292. ਬਾਘਾ ਬਾਰਡਰ ਕਿੱਥੇ ਹੈ?
ਉੱਤਰ :- ਅੰਮ੍ਰਿਤਸਰ (ਭਾਰਤ ਪਾਕਿਸਤਾਨ ਸੀਮਾ)
ਪ੍ਰਸ਼ਨ 293. ਪੰਜਾਬੀ ਯੂਨੀਵਰਸਿਟੀ ਕਦੋਂ ਹੋਂਦ ਵਿੱਚ ਆਈ?
ਉੱਤਰ :- 1962
ਪ੍ਰਸ਼ਨ 294. ਪੰਜਾਬ ਦੇ ਪਹਿਲੇ ਅਕਾਲੀ ਮੁੱਖ ਮੰਤਰੀ ਕੌਣ ਸਨ?
ਉੱਤਰ :- ਜਸਟਿਸ ਗੁਰਨਾਮ ਸਿੰਘ
ਪ੍ਰਸ਼ਨ 295. ਹਜ਼ੂਰ ਸਾਹਿਬ ਕਿਸ ਨਦੀ ਦੇ ਕਿਨਾਰੇ ਤੇ ਸਥਿਤ ਹੈ?
ਉੱਤਰ :- ਗੋਦਾਵਰੀ
ਪ੍ਰਸ਼ਨ 296. ਅਨੰਦ ਸਾਹਿਬ ਕਿਸ ਦੀ ਰਚਨਾ ਹੈ?
ਉੱਤਰ :- ਗੁਰੂ ਅਮਰਦਾਸ ਜੀ
ਪ੍ਰਸ਼ਨ 297. ਗੁਰੂ ਅਰਜਨ ਦੇਵ ਜੀ ਨੂੰ ਕਿਸ ਮੁਗਲ ਰਾਜੇ ਨੇ ਸ਼ਹੀਦ ਕਰਵਾਇਆ?
ਉੱਤਰ :- ਜਹਾਂਗੀਰ
ਪ੍ਰਸ਼ਨ 298. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਕਿਸ ਨੂੰ ਲਿਖਿਆ?
ਉੱਤਰ :- ਔਰੰਗਜ਼ੇਬ
ਪ੍ਰਸ਼ਨ 299. ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ :- ਉਦਾਸੀਆਂ
ਪ੍ਰਸ਼ਨ 300. ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ?
ਉੱਤਰ :- ਚਾਰ
ਪ੍ਰਸ਼ਨ 301. ਅੰਮ੍ਰਿਤਸਰ ਦਾ ਪੁਰਾਤਨ ਨਾਮ ਕੀ ਹੈ?
ਉੱਤਰ :- ਗੁਰੂ ਕਾ ਚੱਕ
ਪ੍ਰਸ਼ਨ 302. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਕੀ ਨਾਮ ਹੈ?
ਉੱਤਰ :- ਬਿਚਿੱਤਰ ਨਾਟਕ
ਪ੍ਰਸ਼ਨ 303. ਮਸੰਦ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ?
ਉੱਤਰ :- ਗੁਰੂ ਅਰਜਨ ਦੇਵ ਜੀ
ਪ੍ਰਸ਼ਨ 304. ਮਸੰਦ ਪ੍ਰਥਾ ਕਿਸ ਨੇ ਖਤਮ ਕੀਤੀ?
ਉੱਤਰ :- ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ 305. ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ?
ਉੱਤਰ :- ਚੱਕ ਨਾਨਕੀ
ਪ੍ਰਸ਼ਨ 306. ਐਲੇਗਜ਼ੈਂਡਰ ਨੇ ਕਿਸ ਭਾਰਤੀ ਰਾਜੇ ਨੂੰ ਹਰਾਇਆ?
ਉੱਤਰ :- ਪੋਰਸ
ਪ੍ਰਸ਼ਨ 307. ਪੋਰਸ ਕਿਸ ਲੜਾਈ ਵਿੱਚ ਹਾਰਿਆ?
ਉੱਤਰ :- ਹਾਈਡਸਪਸ
ਪ੍ਰਸ਼ਨ 308. ਹਾਈਡਸਪਸ ਕਿਸ ਦਰਿਆ ਦਾ ਦੂਜਾ ਨਾਮ ਹੈ?
ਉੱਤਰ :- ਜਿਹਲਮ
ਪ੍ਰਸ਼ਨ 309. ਮੁਹੰਮਦ ਗਜ਼ਨੀ ਨੇ ਭਾਰਤ ‘ਤੇ ਕਿੰਨੇ ਹਮਲੇ ਕੀਤੇ?
ਉੱਤਰ :- 17
ਪ੍ਰਸ਼ਨ 310. ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜ ਦੁਆਰਾ ____________ ਆਪਰੇਸ਼ਨ ਕੀਤਾ ਗਿਆ?
ਉੱਤਰ :- ਬਲੂਸਟਾਰ
ਪ੍ਰਸ਼ਨ 311. ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿੱਚ ਆਈ?
ਉੱਤਰ :- 1920
ਪ੍ਰਸ਼ਨ 312. ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ?
ਉੱਤਰ :- ਬਿਸਤ ਦੋਆਬ
ਪ੍ਰਸ਼ਨ 313. ਰਾਵੀ ਅਤੇ ਚਨਾਬ ਦਰਿਆ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ?
ਉੱਤਰ :- ਰਚਨਾ ਦੋਆਬ
ਪ੍ਰਸ਼ਨ 314. ਭੂਗੋਲ ਪੱਖੋਂ ਪੰਜਾਬ ਭਾਰਤ ਵਿੱਚ ਕੀ ਸਥਾਨ ਹੈ?
ਉੱਤਰ :- 15ਵਾਂ
ਪ੍ਰਸ਼ਨ 315. ਕਿਹੜਾ ਰਾਸ਼ਟਰੀ ਰਾਜ ਮਾਰਗ ਦਿੱਲੀ ਅਤੇ ਬਾਘਾ ਬਾਰਡਰ ਨੂੰ ਜੋੜਦਾ ਹੈ?
ਉੱਤਰ :- ਨੈਸ਼ਨਲ ਹਾਈਵੇ 1
ਪ੍ਰਸ਼ਨ 316. ਕਿਹੜੀ ਬੇਈ ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰ ਵਗਦੀ ਹੈ?
ਉੱਤਰ :- ਕਾਲੀ ਅਤੇ ਚਿੱਟੀ
ਪ੍ਰਸ਼ਨ 317. ਪੰਜਾਬ ਦੀ ਕਿੰਨੀ ਭੂਮੀ ਖੇਤੀ ਦੇ ਅਧੀਨ ਹੈ?
ਉੱਤਰ :- 83%
ਪ੍ਰਸ਼ਨ 318. ਗੁਰੂ ਨਾਨਕ ਦੇਵ ਜੀ ਦੀ ਕਿਸ ਉਦਾਸੀ ਵਿੱਚ ਮਰਦਾਨਾ ਉਨ੍ਹਾਂ ਦੇ ਨਾਲ ਸੀ?
ਉੱਤਰ :- ਪਹਿਲੀ ਅਤੇ ਚੌਥੀ
ਪ੍ਰਸ਼ਨ 319. ਮਹਾਭਾਰਤ ਕਾਲ ਵਿੱਚ ਪੰਜਾਬ ਦਾ ਕੀ ਨਾਮ ਸੀ?
ਉੱਤਰ :- ਪੰਚਨਦ
ਪ੍ਰਸ਼ਨ 320. ਦਰਿਆ ਸਤਲੁਜ ਨੂੰ ਤਿੱਬਤ ਵਿੱਚ ਕੀ ਕਿਹਾ ਜਾਂਦਾ ਹੈ?
ਉੱਤਰ :- ਲੌਂਗਿਚਨ ਖੰਬਾਬ
ਪ੍ਰਸ਼ਨ 321. ਭਾਈ ਜੇਠਾ ਜੀ ਕਿਸ ਗੁਰੂ ਦਾ ਨਾਮ ਸੀ?
ਉੱਤਰ :- ਗੁਰੂ ਰਾਮਦਾਸ ਜੀ
ਪ੍ਰਸ਼ਨ 322. ਰਾਮਦਾਸ ਪੁਰ ਜਾਂ ਗੁਰੂ ਕਾ ਚੱਕ ਕਿਸ ਸ਼ਹਿਰ ਦੇ ਪੁਰਾਤਨ ਨਾਮ ਹਨ?
ਉੱਤਰ :- ਅੰਮ੍ਰਿਤਸਰ
ਪ੍ਰਸ਼ਨ 323. ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਪਾਰਟੀ ਸਥਾਪਨਾ ਕਿਸ ਨੇ ਕੀਤੀ?
ਉੱਤਰ :- ਚੰਦਰ ਸ਼ੇਖਰ ਆਜ਼ਾਦ
ਪ੍ਰਸ਼ਨ 324. ਗੁਰਮੁਖੀ ਲਿਪੀ ਦੀ ਖੋਜ ਕਿਸ ਨੇ ਕੀਤੀ?
ਉੱਤਰ :- ਗੁਰੂ ਅੰਗਦ ਦੇਵ ਜੀ
ਪ੍ਰਸ਼ਨ 325. ਪੰਜਾਬ ਰਾਜ ਦੀ ਰਾਜ ਖੇਡ ਕਿਹੜੀ ਹੈ?
ਉੱਤਰ :- ਕਬੱਡੀ
ਪ੍ਰਸ਼ਨ 326. ਭਾਰਤੀ ਹਾਕੀ ਦਾ ਮੱਕਾ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ :- ਸੰਸਾਰਪੁਰ (ਜਲੰਧਰ)
ਪ੍ਰਸ਼ਨ 327. ਸੰਸਾਰਪੁਰ ਤੋਂ ਕਿੰਨੇ ਉਲੰਪੀਅਕ ਹਾਕੀ ਖਿਡਾਰੀ ਹੋਏ ਹਨ?
ਉੱਤਰ :- 14
ਪ੍ਰਸ਼ਨ 328. ਪਹਿਲੀ ਪੰਜਾਬੀ ਫਿਲਮ ਕਿਹੜੀ ਸੀ?
ਉੱਤਰ :- ਸ਼ੀਲਾ
ਪ੍ਰਸ਼ਨ 329. ਸੋਹਣੀ ਮਾਹੀਵਾਲ ਦਾ ਕਿੱਸਾ ਕਿਸ ਨੇ ਲਿਖਿਆ?
ਉੱਤਰ :- ਫੈਜ਼ਲ ਸ਼ਾਹ
ਪ੍ਰਸ਼ਨ 330 ਮਿਰਜ਼ਾ ਸਾਹਿਬਾ ਦਾ ਕਿੱਸਾ ਕਿਸ ਦੁਆਰਾ ਲਿਖਿਆ ਗਿਆ?
ਉੱਤਰ :- ਹਾਫਿਜ਼ ਬਰਖੁਰਦਾਰ
ਪ੍ਰਸ਼ਨ 331. ਸ਼ੱਸੀ ਪੁੰਨੂੰ ਦਾ ਕਿੱਸਾ ਕਿਸ ਨੇ ਲਿਖਿਆ?
ਉੱਤਰ :- ਸ਼ਾਹ ਹੁਸੈਨ
ਪ੍ਰਸ਼ਨ 332. ਪੂਰਨ ਭਗਤ ਦਾ ਕਿੱਸਾ ਕਿਸ ਨੇ ਲਿਖਿਆ?
ਉੱਤਰ :- ਕਾਦਰਯਾਰ
ਪ੍ਰਸ਼ਨ 333. ਹੜੱਪਾ ਸੱਭਿਅਤਾ ਦੀ ਢੋਲਬਾਹਾ ਜਗ੍ਹਾ ਕਿਸ ਜ਼ਿਲ੍ਹੇ ਵਿੱਚ ਹੈ?
ਉੱਤਰ :- ਹੁਸ਼ਿਆਰਪੁਰ
ਪ੍ਰਸ਼ਨ 334. ਪੰਜਾਬ ਵਿਚਲੇ ਮਹੱਤਵਪੂਰਨ ਕਿਲ੍ਹੇ ਕਿਹੜੇ ਹਨ?
ਉੱਤਰ :-
- ਗੋਬਿੰਦਗੜ੍ਹ ਕਿਲ੍ਹਾ – ਅੰਮ੍ਰਿਤਸਰ
- ਬਠਿੰਡੇ ਦਾ ਕਿਲ੍ਹਾ – ਬਠਿੰਡਾ
- ਕਿਲ੍ਹਾ ਮੁਬਾਰਕ – ਫਰੀਦਕੋਟ
- ਕਿਲ੍ਹਾ ਮੁਬਾਰਕ – ਪਟਿਆਲਾ
- ਅਨੰਦਪੁਰ ਸਾਹਿਬ ਦਾ ਕਿਲ੍ਹਾ – ਰੂਪਨਗਰ
- ਫਿਲੌਰ ਦਾ ਕਿਲ੍ਹਾ – ਲੁਧਿਆਣਾ
- ਸ਼ਾਹਪੁਰ ਕੰਡੀ ਕਿਲ੍ਹਾ – ਪਠਾਨਕੋਟ
ਪ੍ਰਸ਼ਨ 335. ਮਾਈਕਲ ਓ ਡਾਇਰ ਨੂੰ ਕਿਸ ਨੇ ਮਾਰ ਕੇ ਜਲ੍ਹਿਆਂਵਾਲਾ ਬਾਗ ਘਟਨਾ ਦਾ ਬਦਲਾ ਲਿਆ?
ਉੱਤਰ :- ਊਧਮ ਸਿੰਘ
ਪ੍ਰਸ਼ਨ 336. ਮਰਦਾਂ ਦੁਆਰਾ ਪਹਿਨਿਆਂ ਜਾਣ ਵਾਲਾ ਗਹਿਣਾ ਸਰਪੇਸ਼ ਕਿੱਥੇ ਪਹਿਨਿਆ ਜਾਂਦਾ ਹੈ?
ਉੱਤਰ :- ਪੱਗ ‘ਤੇ
ਪ੍ਰਸ਼ਨ 337. ਮੁਰਕੀਆਂ ਕਿੱਥੇ ਪਹਿਨੀਆਂ ਜਾਂਦੀਆਂ ਹਨ?
ਉੱਤਰ :- ਕੰਨਾਂ ਵਿੱਚ
ਪ੍ਰਸ਼ਨ 338. ਸੱਗੀ ਫੁੱਲ ਗਹਿਣਾ ਕਿਸ ਦੁਆਰਾ ਪਹਿਨਿਆਂ ਜਾਂਦਾ ਹੈ?
ਉੱਤਰ :- ਔਰਤਾਂ ਦੁਆਰਾ
ਪ੍ਰਸ਼ਨ 339. ਚੱਕ ਨਾਨਕੀ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ, ਬਾਅਦ ਵਿੱਚ ਕਿਸ ਨਾਮ ਨਾਲ ਮਸ਼ਹੂਰ ਹੋਇਆ?
ਉੱਤਰ :- ਅਨੰਦਪੁਰ ਸਾਹਿਬ
ਪ੍ਰਸ਼ਨ 340. ਪੰਜਾਬ ਦਾ ਆਕਾਰ ਕਿਹੋ ਜਿਹਾ ਹੈ?
ਉੱਤਰ :- ਤਿਕੋਣਾ
ਪ੍ਰਸ਼ਨ 341. ਜਲੰਧਰ ਕਿਸ ਉਦਯੋਗ ਲਈ ਪ੍ਰਸਿੱਧ ਹੈ?
ਉੱਤਰ :- ਖੇਡ ਦੇ ਸਮਾਨ ਲਈ
ਪ੍ਰਸ਼ਨ 342. ਨਵਾਂ ਸ਼ਹਿਰ ਦਾ ਪਹਿਲਾ ਨਾਂ ਕੀ ਸੀ?
ਉੱਤਰ :- ਨੌਸਰ
ਪ੍ਰਸ਼ਨ 343. ਹੁਸੈਨੀਵਾਲਾ ਭਾਰਤ ਨੂੰ ਪਾਕਿਸਤਾਨ ਤੋਂ ਵਾਪਸ ਕਦੋਂ ਮਿਲਿਆ?
ਉੱਤਰ :- 1961 ਈ:
ਪ੍ਰਸ਼ਨ 344. ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ?
ਉੱਤਰ :- 31
ਪ੍ਰਸ਼ਨ 345. ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ?
ਉੱਤਰ :- ਸਾਉਣ ਦੇ ਮਹੀਨੇ
ਪ੍ਰਸ਼ਨ 346. ਦੁੱਲਾ ਭੱਟੀ ਦੀ ਕਥਾ ਦਾ ਸਬੰਧ ਕਿਸ ਨਾਲ ਹੈ?
ਉੱਤਰ :- ਲੋਹੜੀ
ਪ੍ਰਸ਼ਨ 347. ਦੇਸੀ ਮਹੀਨਿਆਂ ਅਨੁਸਾਰ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੁੰਦਾ ਹੈ?
ਉੱਤਰ :- ਚੇਤ
ਪ੍ਰਸ਼ਨ 348. ਲੋਕ ਗੀਤ ਕੀਰਨੇ ਦਾ ਸਬੰਧ ਕਿਸ ਨਾਲ ਹੈ?
ਉੱਤਰ :- ਵਿਅਕਤੀ ਦੇ ਮਰਨ ਨਾਲ
ਪ੍ਰਸ਼ਨ 349. ਲੋਕ ਗੀਤ ਘੋੜੀਆਂ ਦਾ ਸਬੰਧ ਕਿਸ ਨਾਲ ਹੈ?
ਉੱਤਰ :- ਮੁੰਡੇ ਦੇ ਵਿਆਹ ਨਾਲ
ਪੰਜਾਬੀ ਸਾਹਿਤ ਅਤੇ ਸੱਭਿਆਚਾਰ ਬਾਰੇ ਮਹੱਤਵਪੂਰਨ ਪ੍ਰਸ਼ਨ-ਉੱਤਰ
ਪੰਜਾਬੀ ਸਾਹਿਤਕਾਰਾਂ ਬਾਰੇ
350. ਚੰਦਨਵਾੜੀ ਕਿਸ ਦਾ ਕਾਵਿ ਸੰਗ੍ਰਹਿ ਹੈ?
ਉੱਤਰ: ਇਹ ਧਨੀ ਰਾਮ ਚਾਤ੍ਰਿਕ ਦਾ ਕਾਵਿ ਸੰਗ੍ਰਹਿ ਹੈ। ਧਨੀ ਰਾਮ ਚਾਤ੍ਰਿਕ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਕਵੀ ਮੰਨਿਆ ਜਾਂਦਾ ਹੈ।
351. ਬਿਰਹਾ ਦਾ ਸੁਲਤਾਨ ਕਿਸਨੂੰ ਕਿਹਾ ਜਾਂਦਾ ਹੈ?
ਉੱਤਰ: ਸ਼ਿਵ ਕੁਮਾਰ ਬਟਾਲਵੀ ਨੂੰ “ਬਿਰਹਾ ਦਾ ਸੁਲਤਾਨ” ਕਿਹਾ ਜਾਂਦਾ ਹੈ। ਉਹਨਾਂ ਦੀ ਕਵਿਤਾ ਵਿੱਚ ਬਿਰਹਾ ਅਤੇ ਵਿਛੋੜੇ ਦੇ ਭਾਵ ਗਹਿਰਾਈ ਨਾਲ ਪ੍ਰਗਟ ਹੁੰਦੇ ਹਨ।
ਪੰਜਾਬੀ ਸੰਗੀਤ ਅਤੇ ਸੱਭਿਆਚਾਰ
352. ਪੰਜਾਬ ਦੀ ਕੋਇਲ ਕਿਸਨੂੰ ਕਿਹਾ ਜਾਂਦਾ ਹੈ?
ਉੱਤਰ: ਸੁਰਿੰਦਰ ਕੌਰ ਨੂੰ “ਪੰਜਾਬ ਦੀ ਕੋਇਲ” ਕਿਹਾ ਜਾਂਦਾ ਹੈ। ਉਹ ਪੰਜਾਬੀ ਲੋਕ ਗਾਇਕੀ ਵਿੱਚ ਆਪਣੀ ਮਿਠੀ ਅਵਾਜ਼ ਲਈ ਮਸ਼ਹੂਰ ਹਨ।
ਧਾਰਮਿਕ ਸਾਹਿਤ ਬਾਰੇ
353. ‘ਅੱਲਾ ਨੂਰ ਉਪਾਇਆ…’ ਇਹ ਕਿਸ ਦੀ ਰਚਨਾ ਹੈ?
ਉੱਤਰ: ਇਹ ਪੰਕਤੀਆਂ ਭਗਤ ਕਬੀਰ ਦੀਆਂ ਹਨ, ਜੋ ਸੰਤ ਕਬੀਰ ਦੇ ਦੋਹਿਆਂ ਵਜੋਂ ਪ੍ਰਸਿੱਧ ਹਨ। ਇਹਨਾਂ ਵਿੱਚ ਉਹਨਾਂ ਨੇ ਇੱਕ ਈਸ਼ਵਰ ਦੀ ਧਾਰਨਾ ਨੂੰ ਪ੍ਰਗਟ ਕੀਤਾ ਹੈ।
ਭਾਸ਼ਾ ਅਤੇ ਕੋਸ਼ ਬਾਰੇ
354. ਮਹਾਨ ਕੋਸ਼ ਦੇ ਲੇਖਕ ਕੌਣ ਹਨ?
ਉੱਤਰ: ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੀ ਰਚਨਾ ਕੀਤੀ। ਇਹ ਪੰਜਾਬੀ ਭਾਸ਼ਾ ਦਾ ਇੱਕ ਵਿਸ਼ਾਲ ਅਤੇ ਮਹੱਤਵਪੂਰਨ ਸ਼ਬਦਕੋਸ਼ ਹੈ ਜੋ ਗੁਰਮੁਖੀ ਅਤੇ ਦੇਵਨਾਗਰੀ ਲਿਪੀ ਵਿੱਚ ਉਪਲਬਧ ਹੈ।
ਇਹ ਸਾਰੇ ਪ੍ਰਸ਼ਨ ਪੰਜਾਬੀ ਸਾਹਿਤ, ਸੰਗੀਤ ਅਤੇ ਸੱਭਿਆਚਾਰ ਦੀ ਸਮਝ ਵਧਾਉਣ ਵਿੱਚ ਮਦਦਗਾਰ ਹਨ। ਪੰਜਾਬੀ ਸੱਭਿਆਚਾਰ ਦੀ ਇਹ ਧਰੋਹਰ ਸਾਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਦੀ ਹੈ।