PSEB 10TH SST (ਸਮਾਜਿਕ ਸਿੱਖਿਆ ) IMPORTANT QUESTIONS Answer Geography CEP 2 PM SHREE SHEETS FULLY SOLVED WITH PDF

PSEB 10TH SST (ਸਮਾਜਿਕ ਸਿੱਖਿਆ ) IMPORTANT QUESTIONS Answer Geography CEP 2 PM SHREE SHEETS FULLY SOLVED WITH PDF

PSEB 10TH SST (ਸਮਾਜਿਕ ਸਿੱਖਿਆ ) IMPORTANT QUESTIONS Answer Geography CEP 2 PM SHREE SHEETS FULLY SOLVED WITH PDF

ਪ੍ਰਧਾਨ ਮੰਤਰੀ ਸ਼੍ਰੀ ਸਟੱਡੀ ਮੈਟੀਰੀਅਲ: 10ਵੀਂ ਕਲਾਸ ਸਮਾਜਿਕ ਵਿਗਿਆਨ (ਭੂਗੋਲ)

ਭਾਗ-ਉ: ਭੂਗੋਲ

ਬਹੁ-ਵਿਕਲਪੀ ਪ੍ਰਸ਼ਨ (MCQs)

  1. ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ?
    ਉ. ਨਵਿਆਉਣ ਯੋਗ
    ਅ. ਲਗਾਤਾਰ ਰਿਣ ਵਾਲਾ
    ਈ. ਜੈਵਿਕ ਸੋਮਾ
    ਸ. ਨਾ-ਨਵਿਆਉਣ ਯੋਗ
    ਜਵਾਬ: ਸ. ਨਾ-ਨਵਿਆਉਣ ਯੋਗ
  2. ਜ਼ਿਆਦਾਤਰ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਂਦਾ ਹੈ?
    ਉ. ਮੁੜ-ਨਵਿਆਉਣ ਯੋਗ
    ਅ. ਅਜੈਵਿਕ
    ਈ. ਮਾਨਵ ਨਿਰਮਿਤ
    ਸ. ਨਾ-ਨਵਿਆਉਣ ਯੋਗ
    ਜਵਾਬ: ਉ. ਮੁੜ-ਨਵਿਆਉਣ ਯੋਗ
  3. ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ?
    ਉ. ਸੰਘਣੀ ਖੇਤੀ
    ਅ. ਜ਼ਰੂਰਤ ਤੋਂ ਵੱਧ ਸਿੰਚਾਈ
    ਈ. ਜੰਗਲਾਂ ਦੀ ਕਟਾਈ
    ਸ. ਪਸ਼ੂਆਂ ਦੇ ਚਰਨ ਕਾਰਨ
    ਜਵਾਬ: ਅ. ਜ਼ਰੂਰਤ ਤੋਂ ਵੱਧ ਸਿੰਚਾਈ
  4. ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫ਼ਤ ਆਉਂਦੀ ਹੈ?
    ਉ. ਸੋਕਾ
    ਅ. ਚੱਕਰਵਾਤ
    ਈ. ਭੂਚਾਲ
    ਸ. ਹੜ੍ਹ
    ਜਵਾਬ: ਉ. ਸੋਕਾ
  5. ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਪੌੜੀਨੁਮਾ ਖੇਤੀ ਕੀਤੀ ਜਾਂਦੀ ਹੈ?
    ਉ. ਪੰਜਾਬ
    ਅ. ਹਿਮਾਚਲ ਪ੍ਰਦੇਸ਼
    ਈ. ਉੱਤਰ ਪ੍ਰਦੇਸ਼ ਦੇ ਮੈਦਾਨੀ ਇਲਾਕੇ
    ਸ. ਉੱਤਰਾਖੰਡ
    ਜਵਾਬ: ਅ. ਹਿਮਾਚਲ ਪ੍ਰਦੇਸ਼
  6. ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ?
    ਉ. ਜੰਮੂ ਅਤੇ ਕਸ਼ਮੀਰ
    ਅ. ਰਾਜਸਥਾਨ
    ਈ. ਗੁਜਰਾਤ
    ਸ. ਝਾਰਖੰਡ
    ਜਵਾਬ: ਈ. ਗੁਜਰਾਤ
  7. ਬੇਤਰਤੀਬੇ ਉਪਭੋਗ ਤੇ ਸਾਧਨਾਂ ਦੀ ਅਣਹੋਂਦ ਕਾਰਨ……………………
    ਉ. ਸਮਾਜਿਕ-ਆਰਥਿਕ ਤੇ ਰਾਜਨੀਤਿਕ ਔਕੜਾਂ ਉਤਪੰਨ ਹੁੰਦੀਆਂ ਹਨ।
    ਅ. ਆਰਥਿਕਤਾ ਨੂੰ ਧੱਕਾ ਮਿਲਦਾ ਹੈ।
    ਈ. ਸਾਧਨਾਂ ਦੀ ਬਰਬਾਦੀ ਹੁੰਦੀ ਹੈ।
    ਸ. ਇਸ ਵਿੱਚ ਕਮੀ ਆਉਂਦੀ ਹੈ।
    ਜਵਾਬ: ਉ. ਸਮਾਜਿਕ-ਆਰਥਿਕ ਤੇ ਰਾਜਨੀਤਿਕ ਔਕੜਾਂ ਉਤਪੰਨ ਹੁੰਦੀਆਂ ਹਨ।
  8. ਕਾਸ਼ਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਕੀ ਆਖਿਆ ਜਾਂਦਾ ਹੈ?
    ਉ. ਪਰਤੀ ਭੂਮੀ
    ਅ. ਬੰਜਰ ਭੂਮੀ
    ਈ. ਕਟੀ-ਫੱਟੀ ਭੂਮੀ
    ਸ. ਵਬਜਾਈ ਖੇਤ ਰਕਬਾ
    ਜਵਾਬ: ਅ. ਬੰਜਰ ਭੂਮੀ
  9. ਚਰਨੋਬੇਲ ਪਰਮਾਣੂ ਕਾਂਡ ਕਿਸ ਨਾਲ ਸੰਬੰਧਿਤ ਸੀ?
    ਉ. ਅਮਰੀਕਾ
    ਅ. ਭਾਰਤ
    ਈ. ਜਾਪਾਨ
    ਸ. ਯੂਕਰੇਨ
    ਜਵਾਬ: ਉ. ਅਮਰੀਕਾ
  10. ਕਿਸਨੇ ਕਿਹਾ ਸੀ, “ਧਰਤੀ ਉੱਤੇ ਸਾਰਿਆਂ ਦੀਆਂ ਲੋੜਾਂ ਪੂਰਨ ਲਈ ਬਹੁਤ ਕੁਝ ਹੈ, ਪਰ ਲਾਲਚੀਆਂ ਦਾ ਲਾਲਚ ਪੂਰਨ ਲਈ ਕੁਝ ਵੀ ਨਹੀਂ।“
    ਉ. ਜਵਾਹਰ ਲਾਲ ਨਹਿਰੂ
    ਅ. ਬੁਤਰੱਸ ਬੁਤੱਰਸ ਘਾਲੀ
    ਈ. ਬਰਾਕ ਓਬਾਮਾ
    ਸ. ਮਹਾਤਮਾ ਗਾਂਧੀ
    ਜਵਾਬ: ਸ. ਮਹਾਤਮਾ ਗਾਂਧੀ
  11. ਜੈਵਿਕ ਭੂਗੋਲ ਕੀ ਹੈ?
    ਉ. ਜੀਵ-ਜੰਤੂਆਂ ਦਾ ਵਿਆਪਕ ਅਧਿਐਨ
    ਅ. ਵਸਰਫ਼ ਜੈਵਿਕ ਸੰਸਾਰ
    ਈ. ਵਸਰਫ਼ ਅਜੈਵਿਕ ਸੰਸਾਰ
    ਸ. ਉ ਅਤੇ ਈ ਦੋਵੇਂ
    ਜਵਾਬ: ਉ. ਜੀਵ-ਜੰਤੂਆਂ ਦਾ ਵਿਆਪਕ ਅਧਿਐਨ
  12. ਭਾਰਤ ਨੂੰ ਕਿੰਨੇ ਜੈਵ-ਭੂਗੋਲਿਕ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ?
    ਉ. ਸੱਤ (7)
    ਅ. ਦਸ (10)
    ਈ. ਨੌਂ (9)
    ਸ. ਗਿਆਰਾਂ (11)
    ਜਵਾਬ: ਉ. ਸੱਤ (7)
  13. ਮੱਧ-ਪੱਧਰੀ ਵਿਭਿੰਨਤਾ ਵਾਲੇ ਦੇਸ਼ ਵਿੱਚ ਘੱਟੋ-ਘੱਟ………………….ਪੌਦਿਆਂ ਦੀਆਂ ਸਥਾਨਕ ਪ੍ਰਜਾਤੀਆਂ, ਹੜਾਂ ਵਾਲਾ ਤੇ ਸਮੁੰਦਰੀ ਜੀਵਾਂ ਵਾਲਾ ਪ੍ਰਾਕ੍ਰਿਤਕ ਤੰਤਰ ਹੋਣਾ ਚਾਹੀਦਾ ਹੈ।
    ਉ. 5,500
    ਅ. 4,500
    ਈ. 5,000
    ਸ. 6,000
    ਜਵਾਬ: ਉ. 5,500
  14. ਭਾਰਤ ਵਿੱਚ …………………ਜੈਵ-ਵਿਭਿੰਨਤਾ ਹੌਟ-ਸਪੋਟ ਹਨ।
    ਉ. ਚਾਰ (4)
    ਅ. ਪੰਜ (5)
    ਈ. ਛੇ (6)
    ਸ. ਸੱਤ (7)
    ਜਵਾਬ: ਅ. ਪੰਜ (5)
  15. IUCN ਦਾ ਪੂਰਾ ਨਾਮ ਕੀ ਬਣਦਾ ਹੈ?
    ਉ. ਇੰਟਰਨੈਸ਼ਨਲ ਯੂਨੀਅਨ ਆਫ਼ ਕੈਪੀਟਲ ਨੇਸ਼ਨਜ਼
    ਅ. ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ
    ਈ. ਇੰਟਰਨੈਸ਼ਨਲ ਯੂਨੀਅਨ ਫਾਰ ਕੈਂਸਰ ਐਂਡ ਨਿਊਟਰੀਸ਼ਨ
    ਸ. ਇੰਟਰਨੈਸ਼ਨਲ ਯੂਨੀਟੀ ਫਾਰ ਕੌਜ਼ ਆਫ਼ ਨਿਊਕਲੀਅਰ ਪਾਵਰ
    ਜਵਾਬ: ਅ. ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ
  16. ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ………………. ਜੀਵ-ਖੇਤਰ ਰਿਜ਼ਰਵ ਸਥਾਪਿਤ ਕੀਤੇ ਹਨ।
    ਉ. ਬਾਰਾਂ (12)
    ਅ. ਚੌਦ��ਂ (14)
    ਈ. ਸੋਲਾਂ (16)
    ਸ. ਅਠਾਰਾਂ (18)
    ਜਵਾਬ: ਅ. ਚੌਦਾਂ (14)
  17. ਲੋਨਾਰ ਝੀਲ ਕਿਹੜੇ ਰਾਜ ਵਿੱਚ ਸਥਿਤ ਹੈ?
    ਉ. ਪੰਜਾਬ
    ਅ. ਮੱਧ ਪ੍ਰਦੇਸ਼
    ਈ. ਉੱਤਰ ਪ੍ਰਦੇਸ਼
    ਸ. ਮਹਾਂਰਾਸ਼ਟਰ
    ਜਵਾਬ: ਸ. ਮਹਾਂਰਾਸ਼ਟਰ
  18. ਪੰਜਾਬ ਵਿੱਚ ਜੀਵਾਂ ਦਾ ਕਿਹੜਾ ਜੋੜ ਪਹਿਲਾਂ ਨਾਲੋਂ ਬਹੁਤ ਘੱਟ ਦਿਖਦਾ ਹੈ?
    ਉ. ਕਬੂਤਰ ਅਤੇ ਬਾਂਦਰ
    ਅ. ਤੋਤਾ ਅਤੇ ਘੋੜਾ
    ਈ. ਚਿੜੀ ਅਤੇ ਬਿੱਲੀ
    ਸ. ਕਾਂ ਅਤੇ ਕੁੱਤਾ
    ਜਵਾਬ: ਈ. ਚਿੜੀ ਅਤੇ ਬਿੱਲੀ
  19. ਭਾਰਤ ਵਿੱਚ, ਸੰਸਾਰ ਦੇ …………………..ਫੀਸਦੀ ਨਵਿਆਉਣ ਯੋਗ ਜਲ ਸਾਧਨ ਹਨ।
    ਉ. ਤਿੰਨ (3)
    ਅ. ਚਾਰ (4)
    ਈ. ਸੱਤ (7)
    ਸ. ਪੰਜ (5)
    ਜਵਾਬ: ਉ. ਤਿੰਨ (3)
  20. ਧਰਤੀ ਉੱਤੇ………………ਫੀਸਦੀ ਜਲ ਖਾਰਾ ਹੈ………………… ਫੀਸਦੀ ਤਾਜ਼ਾ ਹੈ।
    ਉ. 97, 03
    ਅ. 95, 05
    ਈ. 90, 10
    ਸ. 98, 02
    ਜਵਾਬ: ਉ. 97, 03
  21. ਕਿਹੜਾ ਖੇਤਰ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਵਰਤੋਂ ਕਰਦਾ ਹੈ?
    ਉ. ਘਰੇਲੂ (ਰਿਹਾਇਸ਼ੀ)
    ਅ. ਸਨਅਤਾਂ (ਉਦਯੋਗ)
    ਈ. ਖੇਤੀਬਾੜੀ (ਜ਼ਰਾਇਤੀ)
    ਸ. ਇਨ੍ਹਾਂ ਵਿੱਚੋਂ ਕੋਈ ਨਹੀਂ
    ਜਵਾਬ: ਈ. ਖੇਤੀਬਾੜੀ (ਜ਼ਰਾਇਤੀ)
  22. ਸਵੱਛ ਭਾਰਤ ਮਿਸ਼ਨ-ਗਰਾਮੀਣ ਕਦੋਂ ਅਰੰਭ ਹੋਇਆ ਸੀ?
    ਉ. ਸੰਨ 2010
    ਅ. ਸੰਨ 2012
    ਈ. ਸੰਨ 2014
    ਸ. ਸੰਨ 2016
    ਜਵਾਬ: ਈ. ਸੰਨ 2014
  23. ਹਰੀ ਕ੍ਰਾਂਤੀ ਦਾ ਪਿਤਾਮਾ ਹੇਠ ਲਿਖਿਆਂ ਵਿੱਚੋਂ ਕਿਸਨੂੰ ਮੰਨਿਆ ਜਾ ਸਕਦਾ ਹੈ?
    ਉ. ਐੱਮ.ਐੱਸ. ਸਵਾਮੀਨਾਥਨ
    ਅ. ਐੱਮ.ਐੱਸ. ਰੰਧਾਵਾ
    ਈ. ਐੱਮ.ਐੱਸ. ਜੋਸ਼ੀ
    ਸ. ਐੱਮ. ਐੱਸ. ਕ੍ਰਿਸ਼ਨਾਮੂਰਤੀ
    ਜਵਾਬ: ਉ. ਐੱਮ.ਐੱਸ. ਸਵਾਮੀਨਾਥਨ
  24. ਖੇਤੀਬਾੜੀ ……………. ਆਰਥਿਕ ਖੇਤਰ ਕਹਾਉਂਦੀ ਹੈ।
    ਉ. ਮੁੱਢਲੀ
    ਅ. ਦੂਜੇ ਦਰਜੇ ਦੀ
    ਈ. ਤੀਸਰੇ ਦਰਜੇ ਦੀ
    ਸ. ਚੌਥੇ ਦਰਜੇ ਦੀ
    ਜਵਾਬ: ਉ. ਮੁੱਢਲੀ
  25. ਦੇਸ਼ ਦੇ ਕਿੰਨੇ ਫ਼ੀਸਦੀ ਕਾਮੇ ਖੇਤੀਬਾੜੀ ਖੇਤਰ ਵਿੱਚ ਰੁਜ਼ਗਾਰ ਅਧੀਨ ਹਨ?
    ਉ. 40%
    ਅ. 42%
    ਈ. 44%
    ਸ. 45%
    ਜਵਾਬ: ਉ. 40%
  26. ਖੇਤੀਬਾੜੀ (ਜ਼ਰਾਇਤ) ਦੀ ਕਿਹੜੀ ਕਿਸਮ ਪ੍ਰਾਚੀਨ ਕਹਾਉਂਦੀ ਹੈ?
    ਉ. ਗੁਜ਼ਾਰਾ ਜਾਂ ਨਿਰਬਾਹ ਖੇਤੀ
    ਅ. ਸਥਾਨ-ਅੰਤਰੀ ਖੇਤੀ
    ਈ. ਵਿਆਪਕ ਖੇਤੀ
    ਸ. ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
    ਜਵਾਬ: ਉ. ਗੁਜ਼ਾਰਾ ਜਾਂ ਨਿਰਬਾਹ ਖੇਤੀ
  27. HYV ਸੀਡਜ਼ ਤੋਂ ਭਾਵ ਕਿਹੜੇ ਬੀਜ ਹਨ?
    ਉ. ਹਾਈ ਯੀਲਡ ਵੈਰਾਇਟੀ
    ਅ. ਵਿਮਾਟਲਅਨ ਯੀਲਡਿੰਗ ਵੈਰਾਇਟੀ
    ਈ. ਵਿਊਵਮਡ ਯੈਲੋ ਵੈਰਾਇਟੀ
    ਸ. ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
    ਜਵਾਬ: ਉ. ਹਾਈ ਯੀਲਡ ਵੈਰਾਇਟੀ
  28. “ਆਪਰੇਸ਼ਨ ਫਲੱਡ” ਕਿਸ ਨਾਲ ਸੰਬੰਧਿਤ ਹੈ?
    ਉ. ਭਾਰਤ ‘ਚ ਹੜ੍ਹਾਂ ਨਾਲ
    ਅ. ਦੁੱਧ ਉਤਪਾਦਨ ਨਾਲ
    ਈ. ਅੰਡਿਆਂ ਦੇ ਉਤਪਾਦਨ ਨਾਲ
    ਸ. ਦਰਿਆਵਾਂ ਨੂੰ ਜੋੜਨ ਨਾਲ
    ਜਵਾਬ: ਅ. ਦੁੱਧ ਉਤਪਾਦਨ ਨਾਲ
  29. ਚਾਹ, ਕੌਫੀ ਤੇ ਤੰਬਾਕੂ ਕਿਹੜੀਆਂ ਫ਼ਸਲਾਂ ਹਨ?
    ਉ. ਨਕਦ ਫ਼ਸਲਾਂ
    ਅ. ਪੇਅ ਪਦਾਰਥ ਫ਼ਸਲਾਂ
    ਈ. ਖੁਰਾਕੀ ਫ਼ਸਲਾਂ
    ਸ. ਉ ਅਤੇ ਅ ਦੋਵੇਂ
    ਜਵਾਬ: ਉ. ਨਕਦ ਫ਼ਸਲਾਂ
  30. ਸੰਸਾਰ ਦਾ ਸਭ ਤੋਂ ਵੱਡਾ ਪਟਸਨ ਉਤਪਾਦਕ ਇਲਾਕਾ ਕਿਹੜਾ ਹੈ?
    ਉ. ਪੰਜਾਬ ਦਾ ਮੈਦਾਨ
    ਅ. ਕਸ਼ਮੀਰ ਦੀ ਘਾਟੀ
    ਈ. ਤਾਮਿਲਨਾਡੂ ਦੇ ਘਾਟ
    ਸ. ਸੁੰਦਰਬਨ
    ਜਵਾਬ: ਸ. ਸੁੰਦਰਬਨ
  31. ਤਰਾਈ ਖੇਤਰ ਕਿਸ ਉਤਪਾਦਨ ਨਾਲ ਸੰਬੰਧਿਤ ਹੈ?
    ਉ. ਚਾਵਲ ਉਤਪਾਦਨ
    ਅ. ਤੰਬਾਕੂ ਉਤਪਾਦਨ
    ਈ. ਗੰਨਾ ਉਤਪਾਦਨ
    ਸ. ਕਪਾਹ ਉਤਪਾਦਨ
    ਜਵਾਬ: ਉ. ਚਾਵਲ ਉਤਪਾਦਨ
  32. ਹੇਠ ਲਿਖਿਆਂ ਵਿੱਚੋਂ ਕਿਹੜੀ ਖਣਿਜ ਪਦਾਰਥਾਂ ਦੀ ਵਿਸ਼ੇਸ਼ਤਾ ਹੈ?
    ਉ. ਇੱਕੋ ਜਿਹੇ ਗੁਣ
    ਅ. ਕੁਦਰਤੀ ਖਣਿਜ ਤੱਤ
    ਈ. ਵਿਆਪਕ ਸਰਚਨਾ
    ਸ. ਉਪਰੋਕਤ ਸਾਰੇ
    ਜਵਾਬ: ਸ. ਉਪਰੋਕਤ ਸਾਰੇ
  33. ਰੂਹਰ ਘਾਟੀ ਕਿਸ ਦੇਸ਼ ਵਿੱਚ ਪੈਂਦੀ ਹੈ?
    ਉ. ਆਸਟਰੇਲੀਆ
    ਅ. ਜਰਮਨੀ
    ਈ. ਜਾਪਾਨ
    ਸ. ਭਾਰਤ
    ਜਵਾਬ: ਅ. ਜਰਮਨੀ
  34. ਕਿਹੜੇ ਸਾਧਨ ਰਿਣਾਤਮਕ ਊਰਜਾ ਦੇ ਸਰੋਤ ਹਨ?
    ਉ. ਪੌਣ ਤੇ ਕੋਲਾ
    ਅ. ਜਲਵਿਦਿਅਤ ਤੇ ਸੂਰਜੀ
    ਈ. ਕੁਦਰਤੀ ਗੈਸਾਂ ਤੇ ਤਰੰਗਾਂ
    ਸ. ਕੋਲਾ ਤੇ ਪੈਟਰੋਲੀਅਮ
    ਜਵਾਬ: ਅ. ਜਲਵਿਦਿਅਤ ਤੇ ਸੂਰਜੀ
  35. ਮੁੰਬਈ ਹਾਈ ਕੀ ਹੈ?
    ਉ. ਪਹਾੜੀ ਸਥਾਨ
    ਅ. ਤੇਲ ਉਤਪਾਦਕ ਸਥਾਨ
    ਈ. ਕੋਲਾ ਉਤਪਾਦਨ ਪੇਟੀ
    ਸ. ਮੈਟਰੋ ਸਟੇਸ਼ਨ
    ਜਵਾਬ: ਅ. ਤੇਲ ਉਤਪਾਦਕ ਸਥਾਨ
  36. ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਚੂਨਾ ਪੱਥਰ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ?
    ਉ. ਐਲੂਮੀਨੀਅਮ
    ਅ. ਸੀਮਿੰਟ
    ਈ. ਪਲਾਸਟਿਕ
    ਸ. ਆਟੋ ਮੋਬਾਇਲ
    ਜਵਾਬ: ਅ. ਸੀਮਿੰਟ
  37. ਹੇਠ ਲਿਖਿਆਂ ਵਿੱਚੋਂ ਕਿਹੜੀ ਏਜੰਸੀ ਸਰਕਾਰੀ ਖੇਤਰ ਦੇ ਕਾਰਜਾਂ ਨੂੰ ਇਸਪਾਤ ਪ੍ਰਦਾਨ ਕਰਦੀ ਹੈ?
    ਉ. HAIL
    ਅ. SAIL
    ਈ. TATA Steel
    ਸ. MNCC
    ਜਵਾਬ: ਅ. SAIL
  38. ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਬਾਕਸਾਈਟ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ?
    ਉ. ਐਲੂਮੀਨੀਅਮ ਸ਼ੁੱਧੀਕਰਨ
    ਅ. ਸੀਮਿੰਟ ਨਿਰਮਾਣ
    ਈ. ਕਾਗਜ਼ ਨਿਰਮਾਣ
    ਸ. ਇਸਪਾਤ
    ਜਵਾਬ: ਉ. ਐਲੂਮੀਨੀਅਮ ਸ਼ੁੱਧੀਕਰਨ
  39. ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਟੈਲੀਫੋਨ, ਕੰਪਿਊਟਰ ਆਦਿ ਬਣਾਉਂਦੀ ਹੈ?
    ਉ. ਇਸਪਾਤ
    ਅ. ਐਲੂਮੀਨੀਅਮ ਸੁੱਧੀਕਰਨ
    ਈ. ਇਲੈਕਟ੍ਰਾਨਿਕ
    ਸ. ਸੂਚਨਾ ਤਕਨੀਕ
    ਜਵਾਬ: ਈ. ਇਲੈਕਟ੍ਰਾਨਿਕ
  40. ਨਿਰਮਾਣ ਖੇਤਰ ਨੂੰ ਵਿਕਾਸ ਦੀ ————— ਕਿਹਾ ਜਾਂਦਾ ਹੈ।
    ਉ. ਮਾਨਵਸ਼ਕਤੀ
    ਅ. ਰੀੜ੍ਹ ਦੀ ਹੱਡੀ
    ਈ. ਤਾਕਤ
    ਸ. ਚਮੜੀ
    ਜਵਾਬ: ਅ. ਰੀੜ੍ਹ ਦੀ ਹੱਡੀ
  41. ਭਾਰਤ ਸਰਕਾਰ ਨੇ ਕਿੰਨੇ ਮੈਗਾ ਫੂਡ ਪਾਰਕ ਬਣਾਏ ਗਏ ਹਨ?
    ਉ. 40
    ਅ. 42
    ਈ. 45
    ਸ. 48
    ਜਵਾਬ: ਅ. 42
  42. BHEL ਦਾ ਪੂਰਾ ਨਾਮ ਕੀ ਹੈ?
    ਉ. ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ
    ਅ. ਭਾਰਤ ਹੀਟ ਐਂਡ ਐਨਰਜੀ ਲਿਮਟਿਡ
    ਈ. ਭੋਪਾਲ-ਹੈਦਰਾਬਾਦ ਐਨਰਜੀ ਲਿਮਟਿਡ
    ਸ. ਕੋਈ ਵੀ ਨਹੀਂ
    ਜਵਾਬ: ਉ. ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ
  43. ਚੀਨੀ ਸਨਅਤ,————– ਸਨਅਤ ਹੈ।
    ਉ. ਕੱਚਾ ਮਾਲ ਆਧਾਰਿਤ
    ਅ. ਖੇਤੀ ਆਧਾਰਿਤ
    ਈ. ਭਾਰੀ ਤੇ ਵੱਡੀ ਸਨਅਤ
    ਸ. ਕੋਈ ਵੀ ਨਹੀਂ
    ਜਵਾਬ: ਅ. ਖੇਤੀ ਆਧਾਰਿਤ
  44. ਪੂਰਬ-ਪੱਛਮ ਗਲਿਆਰੇ ਸੰਬੰਧੀ ਕਿਹੜਾ ਜੋੜਾ ਸਭ ਤੋਂ ਵੱਧ ਦੂਰ ਅਤੇ ਸਹੀ ਹੈ?
    ਉ. ਮੁੰਬਈ-ਨਾਗਪੁਰ
    ਅ. ਮੁੰਬਈ-ਕੋਲਕਾਤਾ
    ਈ. ਸਿਲਚਰ-ਪੋਰਬੰਦਰ
    ਸ. ਨਾਗਪੁਰ-ਸਿਲੀਗੁੜੀ
    ਜਵਾਬ: ਅ. ਮੁੰਬਈ-ਕੋਲਕਾਤਾ
  45. ਆਵਾਜਾਈ ਦੀ ਕਿਹੜੀ ਲਾਈਨ ਵਿਕਾਸ (ਪਾਈਪਲਾਈਨ ਆਵਾਜਾਈ) ਦੇ ਨੁਕਸਾਨਾਂ ਤੇ ਦੇਰੀ ਤੋਂ ਬਚਾਅ ਕਰਦੀ ਹੈ?
    ਉ. ਰੇਲਵੇ
    ਅ. ਪਾਈਪਲਾਈਨਜ਼
    ਈ. ਰੋਡਵੇ
    ਸ. ਵਾਟਰਵੇ
    ਜਵਾਬ: ਅ. ਪਾਈਪਲਾਈਨਜ਼
  46. ਇਹਨਾਂ ਵਿੱਚੋਂ ਕਿਹੜਾ ਰਾਜ H.V.J. ਪਾਈਪਲਾਈਨ ਨਾਲ ਜੁੜਿਆ ਹੋਇਆ ਨਹੀਂ ਹੈ?
    ਉ. ਮੱਧ ਪ੍ਰਦੇਸ਼
    ਅ. ਮਹਾਂਰਾਸ਼ਟਰ
    ਈ. ਗੁਜਰਾਤ
    ਸ. ਉੱਤਰ ਪ੍ਰਦੇਸ਼
    ਜਵਾਬ: ਸ. ਉੱਤਰ ਪ੍ਰਦੇਸ਼
  47. ਪੂਰਬੀ ਤੱਟੀ ਇਲਾਕੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਬੰਦਰਗਾਹ ਸਭ ਤੋਂ ਡੂੰਘੀ ਅਤੇ ਚੁਫੇਰਿਓਂ ਵੱਡੀ ਹੋਣ ਕਾਰਨ ਸੁਰੱਖਿਅਤ ਹੈ?
    ਉ. ਚੇਨਈ
    ਅ. ਪਾਰਾਦੀਪ
    ਈ. ਤੂਤੀਕੋਰਿਨ
    ਸ. ਵਿਸ਼ਾਖਾਪਟਨਮ
    ਜਵਾਬ: ਸ. ਵਿਸ਼ਾਖਾਪਟਨਮ
  48. ਭਾਰਤ ਵਿੱਚ ਆਵਾਜਾਈ ਦਾ ਕਿਹੜਾ ਢੰਗ ਸਭ ਤੋਂ ਵੱਧ ਹਰਮਨ ਪਿਆਰਾ ਹੈ?
    ਉ. ਪਾਈਪਲਾਈਨ
    ਅ. ਰੇਲਵੇ
    ਈ. ਰੋਡਵੇ
    ਸ. ਏਅਰਵੇ
    ਜਵਾਬ: ਈ. ਰੋਡਵੇ
  49. ਦੋ ਜਾਂ ਵੱਧ ਦੇਸ਼ਾਂ ਵਿਚਾਲੇ ਵਪਾਰ ਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਮ ਸਭ ਤੋਂ ਵਧੀਆ ਦਰਸਾਉਂਦਾ ਹੈ?
    ਉ. ਅੰਦਰੂਨੀ ਵਪਾਰ
    ਅ. ਬਾਹਰੀ ਵਪਾਰ
    ਈ. ਕੌਮਾਂਤਰੀ ਵਪਾਰ
    ਸ. ਸਥਾਨਕ ਵਪਾਰ
    ਜਵਾਬ: ਈ. ਕੌਮਾਂਤਰੀ ਵਪਾਰ
  50. ਰਾਜ ਮਾਰਗਾਂ ਦੇ ਨਿਰਮਾਣ ਤੇ ਸੰਭਾਲ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ?
    ਉ. NHAI
    ਅ. ਲੋਕ ਨਿਰਮਾਣ ਵਿਭਾਗ (P.W.D.)
    ਈ. ਜ਼ਿਲ੍ਹਾ-ਪਰੀਸਦਾਂ
    ਸ. ਕੇਂਦਰ ਸਰਕਾਰ
    ਜਵਾਬ: ਉ. NHAI
ALSO READ  PSEB 10th class CH 3 METAL AND NON METAL QUESTION ANSWER IN PUNJABI

ਇੱਕ ਅੰਕ ਵਾਲੇ ਮਹੱਤਵਪੂਰਨ ਪ੍ਰਸ਼ਨ

  1. ਹੇਠ ਲਿਖੇ ਸ਼ਬਦਾਂ ਬਾਰੇ ਇੱਕ ਸ਼ਬਦ ਵਿੱਚ ਲਿਖੋ:
    (i) ਮਿੱਟੀ, ਪਾਣੀ, ਬਨਸਪਤੀ ਅਤੇ ਖਣਿਜ ਪਦਾਰਥ ਆਦਿ ਬਾਰੇ ਕੁਦਰਤ ਦੀਆਂ ਰਿਣਮਤਾਂ- ਕੁਦਰਤੀ ਸੋਮੇ / ਸਾਧਨ
    (ii) ਨਾ-ਨਵਿਆਉਣ ਯੋਗ ਸੋਮੇ ਦੀ ਇੱਕ ਕਿਸਮ- ਖਣਿਜ ਅਤੇ ਖਣਿਜ ਤੇਲ
    (iii) ਨਮੀ ਦੀ ਕਮੀ ਵਾਲੀ ਮਿੱਟੀ ਦੀ ਕਿਸਮ – ਰੇਤਲੀ ਮਿੱਟੀ
    (iv) ਮੌਨਸੂਨੀ ਜਲਵਾਯੂ ਦੀ ਖੁਰੀ ਹੋਈ ਮਿੱਟੀ ਦੀ ਕਿਸਮ: ਲੈਟਰਾਈਟ ਮਿੱਟੀ
    (v) ਭੌਂ-ਖੋਰ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ – ਸ਼ੈਲਟਰ ਪੇਟੀਆਂ
    (vi) ਭਾਰਤ ਦੇ ਉੱਤਰ ਦੇ ਮੈਦਾਨ ਕਿਸ ਕਿਸਮ ਦੀ ਮਿੱਟੀ ਦੇ ਬਣੇ ਹਨ – ਜਲੌਢੀ ਮਿੱਟੀ
  2. ਉਹਨਾਂ ਰਾਜਾਂ ਦੇ ਨਾਮ ਦੱਸੋ ਜਿੱਥੇ ਕਾਲੀ ਮਿੱਟੀ ਮਿਲਦੀ ਹੈ। ਇਸ ਮਿੱਟੀ ਵਿੱਚ ਉਪਜਣ ਵਾਲੀ ਮੁੱਖ ਫ਼ਸਲ ਦਾ ਨਾਮ ਵੀ ਦੱਸੋ?
    ਉੱਤਰ: ਕਾਲੀ ਮਿੱਟੀ ਗੁਜਰਾਤ, ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਮਿਲਦੀ ਹੈ। ਕਪਾਹ ਅਤੇ ਗੰਨਾ ਇਸ ਮਿੱਟੀ ਵਿੱਚ ਉਪਜਣ ਵਾਲੀਆਂ ਪ੍ਰਮੁੱਖ ਫ਼ਸਲਾਂ ਹਨ।
  3. ਭਾਰਤ ਦੇ ਪੂਰਬੀ ਤੱਟ ਤੇ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਕਿਹੜੀ ਕਿਸਮ ਦੀਆਂ ਮਿੱਟੀਆਂ ਮਿਲਦੀਆਂ ਹਨ?
    ਉੱਤਰ:- ਭਾਰਤ ਦੇ ਪੂਰਬੀ ਤੱਟ ਉੱਤੇ ਲਾਲ ਮਿੱਟੀ ਅਤੇ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਜਲੌਢੀ ਮਿੱਟੀ ਮਿਲਦੀ ਹੈ।
  4. ਆਫ਼ਤਾਂ ਦੇ ਪ੍ਰਬੰਧਨ ਤੋਂ ਕੀ ਭਾਵ ਹੈ?
    ਉੱਤਰ:- ਆਫ਼ਤਾਂ ਦੇ ਪ੍ਰਬੰਧਨ ਤੋਂ ਭਾਵ ਹੈ ਕਿ ਦੇਸ਼ ਅੰਦਰ ਕਿਸੇ ਵੀ ਆਫ਼ਤ ਸਮੇਂ ਉਸਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ। ਇਸ ਯੋਜਨਾ ਤਹਿਤ ਇਨਸਾਨੀ ਜ਼ਿੰਦਗੀਆਂ ਦੇ ਨੁਕਸਾਨ ਅਤੇ ਜਾਨ-ਮਾਲ ਦੇ ਨੁਕਸਾਨ ਵਿੱਚ ਭਾਰੀ ਕਮੀ ਲਿਆਂਦੀ ਜਾ ਸਕਦੀ ਹੈ।
  5. ਜੈਵਿਕ ਭੂਗੋਲ ਕੀ ਹੈ? ਪਰਿਭਾਸ਼ਾ ਦਿਓ?
    ਉੱਤਰ: ਜੈਵਿਕ ਭੂਗੋਲ ਜਾਨਦਾਰ ਧੜਕਦੀਆਂ ਤੇ ਵਧਦੀਆਂ ਜ਼ਿੰਦਗੀਆਂ ਦਾ ਅਧਿਐਨ ਹੈ। ਇਸ ਵਿੱਚ ਜੈਵਿਕ ਸੰਸਾਰ ਦੀ ਸਥਾਨਕ ਲਿੰਗ ਸ਼ਾਮਲ ਹੈ। ਜੈਵਿਕ ਭੂਗੋਲ ਨੂੰ ਭੌਤਿਕ ਸਰੂਪ ਵਿੱਚ ਜੰਗਲ, ਪਸ਼ੂ-ਪੰਛੀ, ਜੀਵ-ਜੰਤੂ, ਜ਼ਮੀਨ, ਪਾਣੀ ਅਤੇ ਹਵਾ ਦੇ ਇਲਾਵਾ ਸਾਡੀ ਭੋਜਨ ਲੜੀ ਅਤੇ ਭੋਜਨ ਵੈੱਬ ਤੰਤਰ ਦੇ ਵਿਸਥਾਰਤ ਵਿਗਿਆਨ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
  6. ਪਰਿਭਾਸ਼ਿਤ ਕਰੋ:
    ਉ. ਜੈਵਿਕ ਸੂਬਾ: ਜੈਵਿਕ ਸੂਬਾ, ਜੀਵ ਭੂਗੋਲਿਕ ਜ਼ੋਨ ਦੀ ਗੌਣ ਜਾਂ ਦੂਸਰੀ ਇਕਾਈ ਹੈ, ਜਿਸ ਵਿੱਚ ਪ੍ਰਕ੍ਰਿਤੀ ਦੇ ਬਦਲਾਅ ਕਾਰਨ ਕਿਸੇ ਖਾਸ ਪ੍ਰਜਾਤੀ ਨੂੰ ਤਰਜੀਹ ਦੇ ਆਧਾਰ ‘ਤੇ ਅਧਿਐਨ ਦਾ ਵਿਸ਼ਾ ਬਣਾਇਆ ਜਾਂਦਾ ਹੈ।
    ਅ. ਈਕੋਟੋਨ: ਈਕੋਟੋਨ ਦੋ ਅਲੱਗ-ਅਲੱਗ ਕਿਸਮ ਦੀਆਂ ਪ੍ਰਜਾਤੀਆਂ ਦਰਮਿਆਨ ਤਬਦੀਲੀ ਦੀ ਜ਼ੋਨ ਨੂੰ ਈਕੋਟੋਨ ਕਿਹਾ ਜਾਂਦਾ ਹੈ।
    ਈ. ਬਾਇਓਮ: ਬਾਇਓਮ ਪ੍ਰਸਥਿਤ ਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ ਪਰ ਇਹ ਜੀਵ-ਭੂਗੋਲਿਕ ਖੇਤਰ ਦੀ ਇਕਾਈ ਨਹੀਂ ਹੈ।
  7. ਡੈਮ ਕੀ ਹੁੰਦਾ ਹੈ?
    ਉੱਤਰ:- ਡੈਮ ਦਾ ਅਰਥ ‘ਝੀਲ’ ਹੁੰਦਾ ਹੈ। ਡੈਮ, ਉਹ ਬੰਨ੍ਹ ਹੁੰਦਾ ਹੈ ਜੋ ਵਗਦੇ ਦਰਿਆ ਦੇ ਪਾਣੀ ਦੇ ਵਹਾਅ ਨੂੰ ਰੋਕ ਕੇ ਉਸ ਨੂੰ ਨਿਯੰਤਰਿਤ ਕਰਦਾ ਹੈ।
  8. ਗਲੋਬਲ ਹੰਗਰ ਇੰਡੈਕਸ ਤੋਂ ਕੀ ਭਾਵ ਹੈ?
    ਉੱਤਰ:- ਗਲੋਬਲ ਹੰਗਰ ਇੰਡੈਕਸ ਨੂੰ ਸੰਸਾਰ ਭੁੱਖਮਰੀ ਦਾ ਸੂਚਕ ਅੰਕ ਕਿਹਾ ਜਾਂਦਾ ਹੈ।
  9. ਸਾਉਣੀ ਦੀਆਂ ਫ਼ਸਲਾਂ ਸੰਬੰਧੀ ਲਿਖੋ?
    ਉੱਤਰ:- ਸਾਉਣੀ ਜਾਂ ਖ਼ਰੀਫ਼ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ ‘ਤੇ ਝੋਨਾ, ਅਰਹਰ, ਮੂੰਗੀ, ਮੱਕੀ, ਗੰਨਾ, ਸੋਇਆਬੀਨ, ਜੁਆਰ, ਬਾਜਰਾ, ਮੂੰਗਫਲੀ, ਪਟਸਨ, ਤੇਲ ਆਦਿ ਮੁੱਖ ਫਸਲਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
  10. ਧਾਤਵੀ ਖਣਿਜ ਕੀ ਹੁੰਦੇ ਹਨ?
    ਉੱਤਰ:- ਇਨ੍ਹਾਂ ਖਣਿਜਾਂ ਵਿੱਚ ਧਾਤਾਂ ਜਿਵੇਂ ਕਿ ਤਾਂਬਾ, ਸੋਨਾ, ਮੈਂਗਨੀਜ਼, ਬਾਕਸਾਈਟ ਆਦਿ ਤੱਤ ਸ਼ਾਮਲ ਹੁੰਦੇ ਹਨ।
ALSO READ  PSEB 10TH SCIENCE MARCH 2025 FULLY SOLVED QUESION PAPER SOLUTION WITH PDF

ਇਹ ਸੀ ਭੂਗੋਲ ਵਾਲਾ ਭਾਗ। ਅਗਲੇ ਭਾਗ ਵਿੱਚ ਅਰਥ ਸ਼ਾਸਤਰ ਦਾ ਭਾਗ ਸ਼ਾਮਲ ਕੀਤਾ ਜਾਵੇਗਾ।